ਕੋਰੋਨਾਵਾਇਰਸ ਨੇ ਰੋਕੀ 'ਮਿਸ਼ਨ ਇੰਪੌਸੀਬਲ 7' ਦੀ ਸ਼ੂਟਿੰਗ, ਇਟਲੀ 'ਚ ਲੱਗਿਆ ਸੀ ਸੈੱਟ
ਏਬੀਪੀ ਸਾਂਝਾ | 26 Feb 2020 11:34 AM (IST)
ਕੋਰੋਨਾਵਾਇਰਸ ਦਾ ਖਤਰਾ ਫਿਲਮੀ ਕਾਰੋਬਾਰ ਨੂੰ ਵੀ ਆਪਣੀ ਚਪੇਟ 'ਚ ਲੈ ਰਿਹਾ ਹੈ। ਇਟਲੀ 'ਚ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੌਮ ਕਰੂਜ਼ ਦੀ ਫਿਲਮ 'ਮਿਸ਼ਨ ਇੰਪੌਸੀਬਲ 7' ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ।
ਰੋਮ: ਕੋਰੋਨਾਵਾਇਰਸ ਦਾ ਖਤਰਾ ਫਿਲਮੀ ਕਾਰੋਬਾਰ ਨੂੰ ਵੀ ਆਪਣੀ ਚਪੇਟ 'ਚ ਲੈ ਰਿਹਾ ਹੈ। ਇਟਲੀ 'ਚ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੌਮ ਕਰੂਜ਼ ਦੀ ਫਿਲਮ 'ਮਿਸ਼ਨ ਇੰਪੌਸੀਬਲ 7' ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ। ਪਾਰਾਮਾਉਂਟ ਨੇ ਆਪਣੇ ਬਿਆਨ 'ਚ ਕਿਹਾ, "ਇਟਲੀ 'ਚ ਫਿਲਮ ਦੀ ਸ਼ੂਟਿੰਗ ਨੂੰ ਕੋਰੋਨਾਵਾਇਰਸ ਦੇ ਖਦਸ਼ੇ ਦੇ ਚੱਲਦਿਆਂ ਰੋਕ ਦਿੱਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਦੀ ਯੋਜਨਾ 3 ਹਫਤੇ ਤੱਕ ਕਰਨ ਦੀ ਸੀ। ਹੁਣ ਵੇਨਿਸ ਸ਼ਹਿਰ 'ਚ ਸ਼ੂਟਿੰਗ ਦੀ ਯੋਜਨਾ ਨੂੰ ਰੋਕ ਦਿੱਤਾ ਗਿਆ ਹੈ। " ਦੱਸ ਦਈਏ ਕਿ ਇਟਲੀ 'ਚ ਕੋਰੋਨਾਵਾਇਰਸ ਦੇ ਚਲਦਿਆਂ 200 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਲੋਕਾਂ 'ਚ ਸੰਕਰਮਣ ਦੇ ਲੱਛਣ ਪਾਏ ਗਏ ਹਨ। ਚੀਨ ਤੇ ਦੱਖਣੀ ਕੋਰੀਆਂ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਫਿਲਮ ਨਾਲ ਜੁੜੇ ਮੈਂਬਰਾਂ ਦੀ ਸੁਰੱਖਿਆ ਤੇ ਸਿਹਤ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।