ਪਟਿਆਲਾ: ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਬਿੱਲਾਂ ਖਿਲਾਫ ਦੇਸ਼ ਭਰ 'ਚ ਕਿਸਾਨਾਂ ਨੇ ਅੰਦੋਲਨ ਛੇਰਿਆ ਹੋਇਆ ਹੈ। ਅਜਿਹੇ 'ਚ ਸਿਆਸੀ ਪਾਰਟੀਆਂ ਵੀ ਮੈਦਾਨ 'ਚ ਹਨ। ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀਬਾੜੀ ਬਿੱਲ ਰੱਦ ਨਹੀਂ ਕਰਦੀ ਅਤੇ ਜਦੋਂ ਤੱਕ ਸਰਕਾਰ MPS ਨੂੰ ਕਾਨੂੰਨੀ ਰੂਪ ਨਹੀਂ ਦਿੰਦੀ ਉਦੋਂ ਤਕ ਅਕਾਲੀ ਦਲ ਲੜਾਈ ਲੜਦਾ ਰਹੇਗਾ।


ਚੰਦੂਮਾਜਰਾ ਨੇ ਪਟਿਆਲਾ 'ਚ ਕਿਹਾ ਜਦੋਂ ਤੱਕ ਕੇਂਦਰ ਸਰਕਾਰ MSP 'ਤੇ ਖ਼ਰੀਦ ਯਕੀਨੀ ਨਹੀਂ ਬਣਾਵੇਗੀ ਉਸ ਨੂੰ ਫੰਡਾਮੈਂਟਲ ਰਾਈਟ ਨਹੀਂ ਦੇਵੇਗੀ, ਉਦੋਂ ਤੱਕ ਅਸੀਂ ਰੁਕਣ ਵਾਲੇ ਨਹੀਂ ਹਾਂ। ਕੇਂਦਰ ਸਰਕਾਰ ਇਹ ਵੀ ਯਕੀਨੀ ਬਣਾਵੇ ਕਿ ਜੇਕਰ ਐਮਐਸਪੀ 'ਤੇ ਖ਼ਰੀਦ ਨਾ ਹੋਵੇ ਤਾਂ ਖਰੀਦ ਨਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ।


ਉਨ੍ਹਾਂ ਦੱਸਿਆ ਇੱਕ ਅਕਤੂਬਰ ਨੂੰ ਹੋਣ ਵਾਲੇ ਅਕਾਲੀ ਦਲ ਦੇ ਪ੍ਰੋਗਰਾਮ ਲਈ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਵੱਖ-ਵੱਖ ਹਲਕਿਆਂ ਤੋਂ ਪਹੁੰਚਣਗੇ। ਚੰਦੂਮਾਜਰਾ ਨੇ ਕਿਹਾ ਸਾਡਾ ਗੱਠਜੋੜ ਕਿਸਾਨਾਂ ਅਤੇ ਪੰਜਾਬ ਦਾ ਗਠਜੋੜ ਹੈ। ਅਸੀਂ ਇਸ ਗੱਠਜੋੜ ਨਾਲ ਕੇਂਦਰ ਸਰਕਾਰ ਖਿਲਾਫ ਲੜਾਈ ਲੜਾਂਗੇ।


ਰੇਲ ਪਟੜੀਆਂ 'ਤੇ ਡਟੇ ਕਿਸਾਨ, ਤਨ ਤੋਂ ਲੀੜੇ ਲਾਹ ਕੀਤਾ ਪ੍ਰਦਰਸ਼ਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ