ਸ਼ਮੀ ਨਾਲ ਗੜਬੜੀ ਮਗਰੋਂ ਹਸੀਨ ਨੇ ਕੀਤਾ ਸੀ ਗਾਂਗੁਲੀ ਨੂੰ ਫੋਨ

ਹਸੀਨ ਨੇ ਬੀਤੇ ਦਿਨ ਇੰਟਰਵਿਊ ਵਿੱਚ ਕਿਹਾ, 'ਸ਼ਮੀ ਵਿਰੁੱਧ ਇਹ ਸਭ ਗੱਲਾਂ ਫੇਸਬੁੱਕ 'ਤੇ ਪੋਸਟ ਕਰਨ ਤੋਂ ਪਹਿਲਾਂ ਮੈਂ ਸੌਰਵ ਸਰ ਨੂੰ ਫੋਨ ਕੀਤਾ ਤੇ ਕਿਹਾ ਕਿ ਸ਼ਮੀ ਮੈਨੂੰ ਤਲਾਕ ਦੇਣ ਦੀ ਗੱਲ ਕਹਿ ਰਿਹਾ ਹੈ।'
ਹਸੀਨ ਨੇ ਇਸ ਮਹੀਨੇ ਦੇ ਦੌਰਾਨ ਮੁਹੰਮਦ ਸ਼ਮੀ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ।
ਹਸੀਨ ਨੇ ਕਿਹਾ, ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਹਸੀਨ ਕੋਲ ਗਾਂਗੁਲੀ ਦਾ ਫ਼ੋਨ ਨਹੀਂ ਆਇਆ। ਸ਼ਾਇਦ 'ਦਾਦਾ' ਨੇ ਸੋਚਿਆ ਕਿ ਇਹ ਸਾਡੇ ਘਰ ਦਾ ਮਾਮਲਾ ਹੈ ਤੇ ਉਹ ਇਸ ਵਿੱਚ ਦਾਖ਼ਲਅੰਦਾਜ਼ੀ ਕਿਉਂ ਕਰੇ।
ਬਾਅਦ ਵਿੱਚ ਹਸੀਨ ਨੇ ਕਿਹਾ, 'ਸੌਰਵ ਸਰ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਅਗਲੇ ਹਫਤੇ ਉਨ੍ਹਾਂ ਨੂੰ ਫੋਨ ਕਰੇਗਾ ਤੇ ਸ਼ਮੀ ਨੂੰ ਸਮਝਾਇਆ ਜਾਵੇਗਾ।'
ਇਸ ਪੂਰੇ ਵਿਵਾਦ ਵਿੱਚ ਹਸੀਨ ਨੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਨਾਮ ਵੀ ਲਿਆ।
ਹਸੀਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ਸ਼ਮੀ ਨੇ ਮੇਰੇ 'ਤੇ ਜੋ ਦੋਸ਼ ਲਾਏ ਹਨ ਕਿ ਮੈਂ ਉਸ ਦੇ ਘਰ ਵਿੱਚ ਕੰਮ ਨਹੀਂ ਕਰਦੀ ਸੀ, ਉਹ ਸਾਰਾ ਝੂਠ ਹਨ। ਮੈਂ ਸ਼ਮੀ ਦੇ ਘਰ ਵਿੱਚ ਹਰ ਤਰ੍ਹਾਂ ਦਾ ਕੰਮ ਕੀਤਾ ਹੈ। ਇੰਨਾ ਹੀ ਨਹੀਂ ਮੈਂ ਸ਼ਮੀ ਦੇ ਮਾਤਾ-ਪਿਤਾ ਦੇ ਪੈਰ ਵੀ ਦਬਾਏ ਹਨ।
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਉਸ ਦੀ ਪਤਨੀ ਹਸੀਨ ਵਿਚਕਾਰ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ ਦਿਨ ਹੋਣ ਵਾਲੀ ਪੁੱਛ-ਗਿੱਛ ਤੋਂ ਬਾਅਦ ਹਸੀਨ ਨੇ ਮੀਡੀਆ ਨਾਲ ਗੱਲਬਾਤ ਕਰਕੇ ਇੱਕ ਵਾਰ ਫਿਰ ਸ਼ਮੀ ਉੱਤੇ ਗੰਭੀਰ ਦੋਸ਼ ਲਾਏ।