✕
  • ਹੋਮ

ATM ਜਾਂ ਆਨਲਾਈਨ ਟ੍ਰਾਂਜ਼ੈਕਸ਼ਨ 'ਚ ਪੈਸੇ ਕੱਟ ਜਾਣ ਤਾਂ ਕੌਣ ਹੋਵੇਗਾ ਜ਼ਿੰਮੇਵਾਰ?

ਏਬੀਪੀ ਸਾਂਝਾ   |  12 Apr 2018 04:45 PM (IST)
1

ਜੇਕਰ ਤੁਹਾਡੀ ਗ਼ਲਤੀ ਨਹੀਂ ਹੈ ਤੇ ਏਟੀਐਮ ਜਾਂ ਆਨਲਾਈਨ ਟ੍ਰਾਂਜ਼ੈਕਸ਼ਨ ਤੋਂ ਤੁਹਾਡਾ ਪੈਸਾ ਕੱਟਿਆ ਜਾਂਦਾ ਹੈ ਤੇ ਬੈਂਕ ਪੈਸੇ ਦੇ ਨਹੀਂ ਰਿਹਾ ਤਾਂ ਤੁਸੀਂ ਇਸ ਦੀ ਸ਼ਿਕਾਇਤ ਅਬੰਡਸਮੈਨ ਕੋਲ ਕਰੋ।

2

ਹੋਰ ਕਿਸੇ ਵੀ ਮਸਲੇ 'ਤੇ ਜੇਕਰ ਧੋਖੇ ਦੀ ਪੁਸ਼ਟੀ ਹੁੰਦੀ ਹੈ, ਜਿਸ ਵਿੱਚ ਨਾ ਗਾਹਕ ਦੀ ਗ਼ਲਤੀ ਹੈ ਤੇ ਨਾ ਹੀ ਬੈਂਕ ਦੀ, ਅਜਿਹੇ ਹਾਲਤ ਵਿੱਚ ਜੇਕਰ ਗਾਹਕ ਸੱਤ ਦਿਨਾਂ ਅੰਦਰ ਬੈਂਕ ਨੂੰ ਜਾਣਕਾਰੀ ਦਿੰਦਾ ਹੈ ਤਾਂ ਬੈਂਕ ਵੱਲੋਂ ਗਾਹਕ ਦੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।

3

4

ਇਸ ਤੋਂ ਠੀਕ ਉਲਟ ਜੇਕਰ ਗਾਹਕ ਦੇ ਪਾਸਿਉਂ ਕਿਸੇ ਤਰ੍ਹਾਂ ਦੀ ਗ਼ਲਤੀ ਨੂੰ ਅੰਜਾਮ ਦਿੱਤਾ ਗਿਆ ਹੈ, ਜਿਵੇਂ ਆਪਣੀ ਗੁਪਤ ਰੱਖਣ ਵਾਲੀ ਜਾਣਕਾਰੀ ਕਿਸੇ ਨਾਲ ਸਾਂਝੀ ਕੀਤੀ ਹੋਵੇ, ਤੇ ਗਾਹਕ ਇਸ ਦੀ ਸੂਚਨਾ ਬੈਂਕ ਨੂੰ ਨਹੀਂ ਦਿੰਦਾ ਤਾਂ ਗਾਹਕ ਇਸ ਦਾ ਜ਼ਿੰਮੇਵਾਰ ਖ਼ੁਦ ਹੋਵੇਗਾ।

5

ਜੇਕਰ ਕਿਸੇ ਲੈਣ-ਦੇਣ ਦੌਰਾਨ ਬੈਂਕ ਦੀ ਲਾਪਰਵਾਹੀ, ਧੋਖਾ ਜਾਂ ਕਿਸੇ ਵੀ ਤਰ੍ਹਾਂ ਦੀ ਅਣਅਧਿਕਾਰਤ ਕਾਰਵਾਈ ਲਈ ਸਿੱਧੇ ਤੌਰ 'ਤੇ ਬੈਂਕ ਜ਼ਿੰਮੇਵਾਰ ਹੁੰਦੇ ਹਨ। ਇਸੇ ਤਰ੍ਹਾਂ ਹੋਰ ਲਾਪਰਵਾਹੀ ਜਿਵੇਂ ਏਟੀਐਮ ਤੋਂ ਰੁਪਏ ਪੈਸੇ ਕਢਵਾਉਣ ਸਮੇਂ ਪੈਸੇ ਕੱਟ ਜਾਂਦੇ ਹਨ ਤਾਂ ਗਾਹਕ ਨੂੰ ਤਿੰਨ ਕੰਮਕਾਜੀ ਦਿਨਾ ਅੰਦਰ ਸ਼ਿਕਾਇਤ ਕਰਨੀ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਪੈਸੇ ਉਸ ਗਾਹਕ ਤਕ ਵਾਪਸ ਪਹੁੰਚ ਜਾਂਦੇ ਹਨ।

6

ਅਕਸਰ ਗਾਹਕ ਬੈਂਕਾਂ ਨੂੰ ਦੋਸ਼ ਦਿੰਦੇ ਹਨ ਪਰ ਮਸਲਾ ਗਾਹਕਾਂ ਦੀ ਲਾਪਰਵਾਹੀ ਨਾਲ ਵੀ ਜੁੜਿਆ ਹੋ ਸਕਦਾ ਹੈ। ਫਿਲਹਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਖਾਤਾਧਾਰਕ ਹੋ ਤੇ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਧੋਖਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ, ਬੈਂਕ ਜਾਂ ਤੁਸੀਂ ਖ਼ੁਦ। ਜੇਕਰ ਬੈਂਕ ਇਸ ਦਾ ਜ਼ਿੰਮੇਵਾਰ ਹੈ ਤਾਂ ਤੁਹਾਡਾ ਪੈਸਾ ਵਾਪਸ ਆਵੇਗਾ ਕਿ ਨਾ, ਆਓ ਜਾਣਦੇ ਹਾਂ।

7

ਬੈਂਕਾਂ ਨਾਲ ਲੈਣ-ਦੇਣ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਇਸ ਦੇ ਨਾਲ ਹੀ ਰੋਜ਼ਾਨਾ ਇਸ ਨਾਲ ਜੁੜੇ ਕਈ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਕਦੇ ਏਟੀਐਮ ਰਾਹੀਂ ਕੈਸ਼ ਕਢਵਾਉਣ ਦੌਰਾਨ ਪੈਸਿਆਂ ਦੀ ਧੋਖਾਧੜੀ ਸਾਹਮਣੇ ਆਉਂਦੀ ਹੈ ਤਾਂ ਕਦੇ ਆਨਲਾਈਨ ਟ੍ਰਾਂਜ਼ੈਕਸ਼ਨ ਬਾਰੇ ਗਾਹਕਾਂ ਨੂੰ ਫਰਾਡ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਸਾਰੇ ਲੈਣ-ਦੇਣ ਵਿੱਚ ਹੋਏ ਧੋਖਿਆਂ ਲਈ ਜ਼ਿੰਮੇਵਾਰ ਕੌਣ ਹੁੰਦਾ ਹੈ। ਇਹ ਇੱਕ ਸਵਾਲ ਹਮੇਸ਼ਾ ਹੀ ਸਾਰਿਆਂ ਨੂੰ ਸਤਾਉਂਦਾ ਰਹਿੰਦਾ ਹੈ।

  • ਹੋਮ
  • Uncategorized
  • ਖ਼ਬਰਾਂ
  • ATM ਜਾਂ ਆਨਲਾਈਨ ਟ੍ਰਾਂਜ਼ੈਕਸ਼ਨ 'ਚ ਪੈਸੇ ਕੱਟ ਜਾਣ ਤਾਂ ਕੌਣ ਹੋਵੇਗਾ ਜ਼ਿੰਮੇਵਾਰ?
About us | Advertisement| Privacy policy
© Copyright@2026.ABP Network Private Limited. All rights reserved.