ਬੇਕਾਬੂ ਕਾਰ ਨੇ ਪੰਜ ਸ਼ਿਵ ਭਗਤਾਂ ਨੂੰ ਕੁਚਲਿਆ, ਗੁਸਾਏ ਲੋਕਾਂ ਨੇ ਲਗਾਇਆ ਜਾਮ, ਕਾਰ ਨੂੰ ਵੀ ਲਗਾਈ ਅੱਗ

Continues below advertisement

ਯਮੁਨਾਨਗਰ : ਰਾਦੌਰ 'ਚ ਅੱਜ ਸਹਾਰਨਪੁਰ ਕੁਰੂਕਸ਼ੇਤਰ ਰੋਡ 'ਤੇ ਇੱਕ ਕਾਰ ਨੇ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਰਨਾਲ ਦੇ ਪਾਸਤਾਨਾ ਵਾਸੀ ਰਾਕੇਸ਼, ਚੰਦਾ ਅਤੇ ਮੁੰਨੀ ਜ਼ਖ਼ਮੀ ਹੋ ਗਏ। ਗੁੱਸੇ ਵਿੱਚ ਆਏ ਕਾਂਵੜੀਆਂ ਨੇ ਸੜਕ ਜਾਮ ਕਰ ਦਿੱਤੀ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪੁੱਜੀ ਪੁਲਿਸ ਨੇ ਕਾਂਵੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭੜਕ ਗਏ। ਕਾਂਵੜੀਆਂ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮ ਨੇ ਮੁਲਜ਼ਮ ਕਾਰ ਚਾਲਕ ਨੂੰ ਭਜਾਇਆ। ਗੁੱਸੇ ਵਿੱਚ ਆਏ ਕਾਂਵੜੀਆਂ ਨੇ ਪਹਿਲਾਂ ਡੰਡਿਆਂ ਨਾਲ ਕਾਰ ਨੂੰ ਨੁਕਸਾਨ ਪਹੁੰਚਾਇਆ ਅਤੇ ਫਿਰ ਕਾਰ ਨੂੰ ਅੱਗ ਲਗਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਡੀਐਸਪੀ ਸੁਭਾਸ਼ ਅਤੇ ਡੀਐਸਪੀ ਰਜਤ ਗੁਲੀਆ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਤਾਂ ਕਾਂਵੜੀਆਂ ਨੇ ਜਾਮ ਨੂੰ ਖੋਲ੍ਹਿਆ।

Continues below advertisement

JOIN US ON

Telegram