Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ
ਪੰਜਾਬੀ ਗਾਇਕ Karan Aujla ਨੇ ਆਪਣੇ P-POP CULTURE India Tour ਦੌਰਾਨ ਚੰਡੀਗੜ੍ਹ ਵਿੱਚ ਸ਼ਾਨਦਾਰ ਲਾਈਵ ਕਨਸਰਟ ਕੀਤਾ। ਇਸ ਸਮਾਗਮ ਵਿੱਚ ਕਰੀਬ 42 ਹਜ਼ਾਰ ਤੋਂ ਵੱਧ ਫੈਨਜ਼ ਨੇ ਹਿੱਸਾ ਲਿਆ, ਜਿਸ ਨਾਲ ਇਹ ਚੰਡੀਗੜ੍ਹ ਦਾ ਸਭ ਤੋਂ ਵੱਡਾ ਪੰਜਾਬੀ ਲਾਈਵ ਕਨਸਰਟ ਬਣ ਗਿਆ।
ਇਹ ਵੱਡਾ ਮਿਊਜ਼ਿਕ ਇਵੈਂਟ Team Innovation ਵੱਲੋਂ ਆਯੋਜਿਤ ਕੀਤਾ ਗਿਆ ਸੀ। ਸ਼ੋਅ ਵਿੱਚ ਪੰਜਾਬੀ ਪੌਪ, ਹਿਪ-ਹੌਪ ਅਤੇ ਆਧੁਨਿਕ ਸਟੇਜ ਪ੍ਰੋਡਕਸ਼ਨ ਦਾ ਸ਼ਾਨਦਾਰ ਮਿਲਾਪ ਦੇਖਣ ਨੂੰ ਮਿਲਿਆ। ਵੱਡੇ LED ਸਕ੍ਰੀਨ, ਡਰੋਨ ਲਾਈਟ ਸ਼ੋਅ ਅਤੇ ਪਾਇਰੋ ਇਫੈਕਟ ਨਾਲ ਪੂਰੇ ਮੈਦਾਨ ਦਾ ਮਾਹੌਲ ਰੌਸ਼ਨ ਹੋ ਗਿਆ।
ਕਰਨ ਔਜਲਾ ਨੇ ਸਟੇਜ ‘ਤੇ ਸ਼ਾਨਦਾਰ ਐਂਟਰੀ ਕੀਤੀ ਅਤੇ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਨੇ Softly, Winning Speech, 52 Bars, Take It Easy, Admirin U ਅਤੇ P-POP CULTURE ਵਰਗੇ ਗੀਤ ਪੇਸ਼ ਕੀਤੇ। ਅਖੀਰ ਵਿੱਚ Try Me, Daytona ਅਤੇ Gangsta ਨਾਲ ਸ਼ੋਅ ਦਾ ਧਮਾਕੇਦਾਰ ਅੰਤ ਕੀਤਾ।
ਕਰਨ ਔਜਲਾ ਨੇ ਕਿਹਾ ਕਿ ਪੰਜਾਬ ਉਸਦੀ ਜਨਮਭੂਮੀ ਹੈ ਅਤੇ ਚੰਡੀਗੜ੍ਹ ਵਿੱਚ ਪਰਫਾਰਮ ਕਰਨਾ ਉਸ ਲਈ ਬਹੁਤ ਖਾਸ ਪਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਸ਼ੋਅ ਨਹੀਂ ਸੀ, ਸਗੋਂ ਪਿਆਰ, ਮਾਣ ਅਤੇ ਜਜ਼ਬੇ ਨਾਲ ਭਰਿਆ ਇੱਕ ਯਾਦਗਾਰ ਮੌਕਾ ਸੀ।
ਦਿੱਲੀ ਅਤੇ ਪੁਣੇ ਤੋਂ ਬਾਅਦ ਹੁਣ ਇਹ ਟੂਰ ਅੱਗੇ Indore, Bengaluru, Kolkata, Jaipur, Lucknow, Mumbai ਅਤੇ Ludhiana ਸਮੇਤ ਕਈ ਸ਼ਹਿਰਾਂ ਵਿੱਚ ਕਰਵਾਇਆ ਜਾਵੇਗਾ। aa

















