ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ ਆਖ਼ਰ ਮਨਕੀਰਤ ਔਲਖ ਨੇ ਕਿਉਂ ਕੀਤੀ ਇਹ ਪੋਸਟ
Continues below advertisement
ਸਿੱਧੂ ਮੂਸੇਵਾਲਾ (SIdhu Moose Wala) ਦੇ ਕਤਲ ਤੋਂ ਬਾਅਦ ਵਿਵਾਦਾਂ `ਚ ਘਿਰੇ ਪੰਜਾਬੀ ਗਾਇਕ ਮਨਕੀਰਤ ਔਲਖ (Punjabi Singer Mankirat Aulakh) ਫ਼ਿਰ ਤੋਂ ਮੀਡੀਆ ਦੇ ਦੁਆਲੇ ਹੋ ਗਿਆ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ। ਔਲਖ ਨੇ ਇੰਸਟਾਗ੍ਰਾਮ `ਤੇ ਖੁਦ ਨੂੰ ਮਿਲੀ ਕਲੀਨ ਚਿੱਟ `ਤੇ ਵੱਡਾ ਨੋਟ ਲਿਖ ਕੇ ਮੀਡੀਆ ਨੂੰ ਖਰੀਆਂ ਖਰੀਆਂ ਸੁਣਾਈਆਂ। ਆਪਣੀ ਪੋਸਟ `ਚ ਉਸ ਨੇ ਲਿਖਿਆ, "ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ। ਪਲੀਜ਼ ਮੇਰੀ ਰਿਕੁਐਸਟ ਆ ਕਿਸੇ ਨੂੰ ਕਿਸੇ ਵੀ ਗੱਲ ਦੀ ਤਹਿ ਤੱਕ ਜਾਏ ਬਿਨਾਂ ਐਵੇਂ ਹੀ ਇਨਵਾਲਵ ਨਾਲ ਕਰ ਦਿਆ ਕਰੋ, ਕਿਉਂਕਿ ਤੁਹਾਡੇ ਲਈ ਉਹ ਇੱਕ ਨਿਊਜ਼ ਹੁੰਦੀ ਆ, ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ `ਚ ਪੈ ਜਾਂਦੀ ਆ।"
Continues below advertisement