ਮਸਾਜ ਸੈਂਟਰ ਦੇ ਨਾਮ ‘ਤੇ ਗੰਦਾ ਧੰਦਾ! ਪੁਲਿਸ ਦੀ ਰੇਡ ‘ਚ ਵੱਡਾ ਖੁਲਾਸਾ
ਸੰਗਰੂਰ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮਸਾਜ ਸੈਂਟਰ ਦੀ ਆੜ ‘ਚ ਚੱਲ ਰਹੇ ਜਿਸਮ ਫਰੋਸ਼ੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮਾਲਕ ਜੋਇਆ ਖਾਨ ਅਤੇ ਮੈਨੇਜਰ ਅਮਨ ਆਸਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੰਗਰੂਰ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਇੱਕ ਸਪਾ ਸੈਂਟਰ ‘ਤੇ ਛਾਪਾ ਮਾਰਿਆ ਗਿਆ, ਜਿੱਥੇ ਮਸਾਜ ਦੇ ਨਾਮ ‘ਤੇ ਗਲਤ ਕੰਮ ਚੱਲ ਰਿਹਾ ਸੀ। ਪੁਲਿਸ ਮੁਤਾਬਕ ਕੁਝ ਕੁੜੀਆਂ ਨੂੰ ਜਬਰਨ ਇਸ ਧੰਦੇ ਵਿੱਚ ਧੱਕਿਆ ਗਿਆ ਸੀ। ਮੌਕੇ ‘ਤੇ ਪੰਜ ਕੁੜੀਆਂ ਨੂੰ ਬਚਾਇਆ ਗਿਆ ਹੈ, ਜਦਕਿ ਇੱਕ ਕਲਾਇੰਟ ਰਿੰਕੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਹੜਾ ਵੀ ਇਸ ਤਰ੍ਹਾਂ ਦੇ ਗੈਰਕਾਨੂੰਨੀ ਕੰਮਾਂ ਵਿੱਚ ਲਿਪਤ ਮਿਲੇਗਾ, ਉਸ ‘ਤੇ ਕੜੀ ਕਾਰਵਾਈ ਕੀਤੀ ਜਾਵੇਗੀ।






















