Sukhbir Badal On UP Police |ਯੂਪੀ ਪੁਲਿਸ ਅਫ਼ਸਰ ਨੇ ਸਿੱਖਾਂ ਨੂੰ ਕਿਹਾ 'ਅੱਤਵਾਦੀ'-ਵੇਖੋ ਕੀ ਬੋਲੇ ਸੁਖਬੀਰ ਬਾਦਲ
Sukhbir Badal On UP Police |ਯੂਪੀ ਪੁਲਿਸ ਅਫ਼ਸਰ ਨੇ ਸਿੱਖਾਂ ਨੂੰ ਕਿਹਾ 'ਅੱਤਵਾਦੀ'-ਵੇਖੋ ਕੀ ਬੋਲੇ ਸੁਖਬੀਰ ਬਾਦਲ
ਯੂਪੀ ਪੁਲਿਸ ਅਫ਼ਸਰ ਨੇ ਸਿੱਖਾਂ ਨੂੰ ਕਿਹਾ 'ਅੱਤਵਾਦੀ'
ਭਖਿਆ ਮਾਹੌਲ - ਸੜਕਾਂ 'ਤੇ ਉਤਰੇ ਸਰਦਾਰ
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ ਨਿੰਦਾ
ਸਰਕਾਰਾਂ ਨੂੰ ਮੁਲਾਜ਼ਮਾਂ ਨੂੰ ਤਾੜਨਾ ਕਰਨ ਦੀ ਅਪੀਲ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਕਸਬੇ ਵਿੱਚ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਉੱਤਰ ਪ੍ਰਦੇਸ਼ ਪੁਲਿਸ ਉੱਤੇ ਸਿੱਖਾਂ ਨਾਲ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਹੈ
ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਰਹਿ ਰਹੇ ਸਿੱਖਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।
ਜ਼ਿਕਰ ਕਰ ਦਈਏ ਕਿ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅੱਤਵਾਦੀ ਕਿਹਾ ਹੈ ।
ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |
ਇਸ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਸ਼ੇਅਰ ਕਰਦਿਆਂ ਘਟਨਾ ਦੀ ਨਿੰਦਾ ਕੀਤੀ ਹੈ।
ਸੁਖਬੀਰ ਬਾਦਲ ਨੇ ਲਿਖਿਆ, ਲਖੀਮਪੁਰ ਖੇੜੀ - ਪਲੀਆ ਭੀਰਾ (ਯੂਪੀ) ਰਾਜ ਮਾਰਗ 'ਤੇ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਉੱਥੋਂ ਲੰਘ ਰਹੇ ਸਿੱਖਾਂ ਨੂੰ ਅੱਤਵਾਦੀ, ਉਪਦਰਵੀ ਜਿਹੇ ਸ਼ਬਦਾਂ ਨਾਲ ਬੇਇੱਜ਼ਤ ਕੀਤਾ ਜਾਣ 'ਤੇ ਉਨ੍ਹਾਂ ਨੂੰ ਸਖ਼ਤ ਇਤਰਾਜ਼ ਹੈ।
ਉਨ੍ਹਾਂ ਯੂ ਪੀ ਸਰਕਾਰ ਤੋਂ ਇਹਨਾਂ ਪੁਲਿਸ ਕਰਮੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ |
ਇਸੇ ਦੇ ਨਾਲ ਉਨ੍ਹਾਂ ਸਾਰੇ ਸੂਬਿਆਂ ਅਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘੱਟ ਗਿਣਤੀਆਂ, ਖ਼ਾਸ ਤੌਰ 'ਤੇ
ਸਿੱਖਾਂ ਪ੍ਰਤੀ ਫਲਾਈ ਜਾ ਰਹੀ ਨਫ਼ਰਤ ਨੂੰ ਠੱਲ੍ਹ ਪਾਉਣ ਲਈ ਸ਼ਰਾਰਤੀ ਲੋਕਾਂ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ
ਨੂੰ ਵੀ ਇਸ ਬਾਰੇ ਤਾੜਨਾ ਕਰਨ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਇਹ ਹਮੇਸ਼ਾ ਜਬਰ ਅਤੇ ਜ਼ੁਲਮ ਦੇ ਵਿਰੁੱਧ ਲੜਦੀ ਆਈ ਹੈ।