ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਪਠਾਨ' ਨੇ ਪੂਰੀ ਦੁਨੀਆ 'ਚ ਜ਼ਬਰਦਸਤ ਕਮਾਈ ਕੀਤੀ ਹੈ।



ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਕਿੰਗ ਖਾਨ ਛਾਏ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਸ਼ਾਹਰੁਖ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ।



ਇਸ ਦੇ ਨਾਲ ਨਾਲ ਸ਼ਾਹਰੁਖ ਨੂੰ ਉਨ੍ਹਾਂ ਕਮਾਲ ਦੀ ਹਾਜ਼ਰ ਜਵਾਬੀ ਲਈ ਜਾਣਿਆ ਜਾਂਦਾ ਹੈ। ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦਾ ਇੱਕ ਵੀਡੀਓ ਛਾਇਆ ਹੋਇਆ ਹੈ।



ਇਸ ਵਿੱਚ ਸ਼ਾਹਰੁਖ ਖਾਨ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਹੋਣ ਵਾਲੇ ਕਮੈਂਟਸ ਪੜ੍ਹ ਰਹੇ ਹਨ।



ਇਸ ਦੌਰਾਨ ਸ਼ਾਹਰੁਖ ਖਾਨ ਨੂੰ ਕਿਸੇ ਹੇਟਰ ਯਾਨਿ ਨਫਰਤ ਕਰਨ ਵਾਲੇ ਨੇ ਕਮੈਂਟ ਕੀਤਾ, 'ਛੱਕਾ ਐਸਆਰਕੇ'।



ਇਸ ਕਮੈਂਟ ਨੂੰ ਪੜ੍ਹ ਕੇ ਪਹਿਲਾਂ ਤਾਂ ਸ਼ਾਹਰੁਖ ਮੁਸਕਰਾਉਂਦੇ ਹਨ।



ਫਿਰ ਸ਼ਾਹਰੁਖ ਨੇ ਜੋ ਜਵਾਬ ਦਿੱਤਾ, ਉਹ ਤੁਹਾਨੂੰ ਵੀ ਇਹ ਕਹਿਣ 'ਤੇ ਮਜਬੂਰ ਕਰ ਦੇਵੇਗਾ ਕਿ ਸ਼ਾਹਰੁਖ ਖਾਨ ਨੂੰ ਐਵੇਂ ਹੀ ਕਿੰਗ ਖਾਨ ਨਹੀਂ ਕਿਹਾ ਜਾਂਦਾ।



ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਬੀਤੀ ਰਾਤ ਰਿਲੀਜ਼ ਹੋਈ ਹੈ।



ਇਸ ਫਿਲਮ ਦੇ ਓਟੀਟੀ 'ਤੇ ਆਉਣ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ।



ਖਬਰਾਂ ਆ ਰਹੀਆਂ ਸੀ ਕਿ ਓਟੀਟੀ 'ਤੇ ਤੁਸੀਂ ਫਿਲਮ 'ਚੋਂ ਡਿਲੀਟ ਕੀਤੇ ਗਏ ਸੀਨ ਵੀ ਦੇਖ ਸਕਦੇ ਹੋ।