ਆਧਾਰ ਕਾਰਡ ਹਰੇਕ ਨਾਗਰਿਕ ਲਈ ਜ਼ਰੂਰੀ ਅਤੇ ਮਹੱਤਵਪੂਰਨ ਪਛਾਣ ਪ੍ਰਮਾਣਾਂ ਵਿੱਚੋਂ ਇੱਕ ਹੈ। ਸਾਰੇ ਸਰਕਾਰੀ ਕੰਮਾਂ ਲਈ ਸਭ ਤੋਂ ਪਹਿਲਾਂ ਆਧਾਰ ਕਾਰਡ ਜ਼ਰੂਰੀ ਹੈ।



ਚਾਹੇ ਬੈਂਕ ਖਾਤਾ ਖੋਲ੍ਹਣਾ ਹੋਵੇ ਜਾਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣਾ ਹੋਵੇ, ਪਾਸਪੋਰਟ ਬਣਵਾਉਣਾ ਹੋਵੇ ਜਾਂ ਰਸੋਈ ਗੈਸ ਸਿਲੰਡਰ 'ਤੇ ਸਬਸਿਡੀ ਪ੍ਰਾਪਤ ਕਰਨੀ ਹੋਵੇ, ਆਧਾਰ ਨੰਬਰ ਦੀ ਮੰਗ ਲਗਭਗ ਹਰ ਜਗ੍ਹਾ ਕੀਤੀ ਜਾਂਦੀ ਹੈ।



ਅਜਿਹੇ 'ਚ ਆਧਾਰ ਨੂੰ ਅਪਡੇਟ ਕਰਨਾ ਵੀ ਬਹੁਤ ਜ਼ਰੂਰੀ ਹੈ।



ਜੇਕਰ ਤੁਸੀਂ ਮੁਫਤ 'ਚ ਆਧਾਰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਅਜੇ ਵੀ ਇੱਕ ਚੰਗਾ ਮੌਕਾ ਹੈ। ਜਿਸ ਦੇ ਨਾਲ ਤੁਸੀਂ ਮੁਫਤ ਦੇ ਵਿੱਚ ਇਹ ਕੰਮ ਕਰ ਸਕਦੇ ਹੋ।



ਆਧਾਰ ਕਾਰਡ ਉਪਭੋਗਤਾਵਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ, UIDAI ਨੇ ਹੁਣ ਇਸਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਸਮਾਂ ਸੀਮਾ ਨੂੰ ਇੱਕ ਵਾਰ ਫਿਰ ਵਧਾ ਦਿੱਤਾ ਹੈ।



ਉਨ੍ਹਾਂ ਵੱਲੋਂ ਇਹ ਸੀਮਾ 3 ਮਹੀਨਿਆਂ ਤੱਕ ਵਧਾ ਦਿੱਤੀ ਹੈ। ਹੁਣ ਆਧਾਰ ਉਪਭੋਗਤਾ 14 ਸਤੰਬਰ ਦੀ ਬਜਾਏ 14 ਦਸੰਬਰ 2023 ਤੱਕ ਆਧਾਰ ਨੂੰ ਮੁਫਤ ਅਪਡੇਟ ਕਰ ਸਕਣਗੇ।



UIDAI ਨੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਜਿਨ੍ਹਾਂ ਦਾ ਆਧਾਰ ਕਾਰਡ ਦਸ ਸਾਲ ਪਹਿਲਾਂ ਬਣਿਆ ਸੀ, ਉਹ ਆਪਣਾ ਆਧਾਰ ਅਪਡੇਟ ਕਰਨ। ਹਾਲਾਂਕਿ ਦਸ ਸਾਲ ਪੁਰਾਣੇ ਆਧਾਰ ਨੂੰ ਅਪਡੇਟ ਕਰਨਾ ਲਾਜ਼ਮੀ ਨਹੀਂ ਹੈ।



ਅਥਾਰਟੀ ਦਾ ਕਹਿਣਾ ਹੈ ਕਿ ਆਧਾਰ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਵਿੱਚ ਦਰਜ ਜਾਣਕਾਰੀ ਦਾ ਸੰਪੂਰਨ ਅਤੇ ਸਹੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ।



https://myaadhaar.uidai.gov.in/ 'ਤੇ ਜਾਓ। 'ਲੌਗਇਨ' 'ਤੇ ਕਲਿੱਕ ਕਰੋ ਅਤੇ ਆਪਣਾ ਵਿਲੱਖਣ 12 ਅੰਕਾਂ ਦਾ ਆਧਾਰ ਨੰਬਰ ਅਤੇ ਦਿੱਤਾ ਗਿਆ ਕੈਪਚਾ ਕੋਡ ਦਰਜ ਕਰੋ। ਫਿਰ 'ਓਟੀਪੀ ਭੇਜੋ' 'ਤੇ ਕਲਿੱਕ ਕਰੋ ਅਤੇ ਆਪਣੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ ਭੇਜਿਆ ਗਿਆ OTP ਦਰਜ ਕਰੋ।



ਜੇਕਰ ਤੁਸੀਂ ਐਡਰੈੱਸ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਚੁਣੋ ਅਤੇ Proceed to Update Aadhaar 'ਤੇ ਕਲਿੱਕ ਕਰੋ।



ਹੁਣ ਲੋੜੀਂਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ ਅਤੇ ਲੋੜੀਂਦੀ ਜਾਣਕਾਰੀ ਦਰਜ ਕਰੋ। ਇੱਕ ਸੇਵਾ ਬੇਨਤੀ ਨੰਬਰ ਤਿਆਰ ਕੀਤਾ ਜਾਵੇਗਾ। ਸਟੇਟਸ ਟ੍ਰੈਕਿੰਗ ਲਈ ਇਸਨੂੰ ਲਿਖੋ।ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਡੇ ਆਧਾਰ ਨਾਲ ਲਿੰਕ ਕੀਤੇ ਫ਼ੋਨ ਨੰਬਰ 'ਤੇ ਇੱਕ SMS ਆਵੇਗਾ।