ਆਮਿਰ ਫਿਲਮਾਂ ਬਹੁਤ ਸੋਚ-ਸਮਝ ਕੇ ਕਰਦੇ ਹਨ, ਪਰ ਪਿਛਲੇ ਪੰਜ ਸਾਲਾਂ ਦੌਰਾਨ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਦੋਵੇਂ ਫਿਲਮਾਂ ਸੁਪਰਫਲਾਪ ਰਹੀਆਂ।



ਇਸ ਦੇ ਬਾਵਜੂਦ ਉਨ੍ਹਾਂ ਦੀ ਜਾਇਦਾਦ ਹਜ਼ਾਰਾਂ ਕਰੋੜਾਂ 'ਚ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਆਮਿਰ ਖਾਨ ਦੀ ਆਮਦਨ ਦਾ ਸਰੋਤ ਕੀ ਹੈ?



ਆਮਿਰ ਖਾਨ ਨੇ ਬਾਂਦਰਾ 'ਚ ਸਮੁੰਦਰ ਦੇ ਸਾਹਮਣੇ (ਸੀ ਫੇਸਿੰਗ/Sea Facing) ਦੋ ਮੰਜ਼ਿਲਾ ਅਪਾਰਟਮੈਂਟ ਖਰੀਦਿਆ ਹੈ ਰਿਪੋਰਟਾਂ ਮੁਤਾਬਕ ਇਸ ਘਰ ਦੀ ਕੀਮਤ ਕਰੀਬ 60 ਕਰੋੜ ਰੁਪਏ ਹੈ।



ਆਮਿਰ ਖਾਨ ਨੇ ਸਾਲ 2013 ਦੌਰਾਨ ਪੰਚਗਨੀ ਵਿੱਚ ਇੱਕ ਫਾਰਮ ਹਾਊਸ ਖਰੀਦਿਆ ਸੀ, ਜੋ ਕਰੀਬ ਦੋ ਏਕੜ ਵਿੱਚ ਫੈਲਿਆ ਹੋਇਆ ਹੈ।



ਦੱਸਿਆ ਜਾਂਦਾ ਹੈ ਕਿ ਇਸ ਫਾਰਮ ਹਾਊਸ ਨੂੰ ਖਰੀਦਣ ਲਈ ਆਮਿਰ ਖਾਨ ਨੇ ਉਸ ਸਮੇਂ ਸੱਤ ਕਰੋੜ ਰੁਪਏ ਖਰਚ ਕੀਤੇ ਸਨ। ਇਸ ਦੇ ਨਾਲ ਹੀ 42 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਗਈ।



ਬਾਂਦਰਾ ਅਤੇ ਪੰਚਗਨੀ ਤੋਂ ਇਲਾਵਾ ਆਮਿਰ ਖਾਨ ਦੇ ਮੁੰਬਈ ਵਿੱਚ ਕਈ ਘਰ ਹਨ, ਜੋ ਮਰੀਨਾ, ਬੇਲਾ ਵਿਸਟਾ ਅਤੇ ਪਾਲੀ ਹਿੱਲ ਵਿੱਚ ਹਨ।



ਦੱਸਿਆ ਜਾਂਦਾ ਹੈ ਕਿ ਆਮਿਰ ਖਾਨ ਦੀ ਬੇਵਰਲੀ ਹਿਲਸ 'ਚ ਜਾਇਦਾਦ ਹੈ, ਜਿਸ ਦੀ ਕੀਮਤ ਕਰੀਬ 75 ਕਰੋੜ ਰੁਪਏ ਹੈ



ਆਮਿਰ ਖਾਨ ਦੀਆਂ ਕਾਰਾਂ ਦਾ ਕਲੈਕਸ਼ਨ ਵੀ ਖਾਸ ਹੈ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਦੱਸੀ ਜਾਂਦੀ ਹੈ।



ਅਸਲ 'ਚ ਆਮਿਰ ਖਾਨ ਕੋਲ 9-10 ਗੱਡੀਆਂ ਹਨ, ਜਿਨ੍ਹਾਂ 'ਚ ਮਰਸੀਡੀਜ਼ ਬੈਂਜ਼, ਰੋਲਸ ਰਾਇਸ ਅਤੇ ਫੋਰਡ ਵਰਗੀਆਂ ਮਹਿੰਗੀਆਂ ਕਾਰਾਂ ਸ਼ਾਮਲ ਹਨ।



ਆਮਿਰ ਖਾਨ ਕੋਲ ਕਰੀਬ 230 ਮਿਲੀਅਨ ਡਾਲਰ ਯਾਨਿ 1500 ਕਰੋੜ ਰੁਪਏ ਹਨ। ਉਹ ਹਰ ਮਹੀਨੇ ਕਰੀਬ 12 ਕਰੋੜ ਰੁਪਏ ਕਮਾਉਂਦੇ ਹਨ। ਅਦਾਕਾਰੀ ਉਨ੍ਹਾਂ ਦੀ ਕਮਾਈ ਦਾ ਮੁੱਖ ਸਾਧਨ ਹੈ।