Ira-Nupur Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਈਰਾ ਨੇ ਆਪਣੇ ਬੁਆਏਫ੍ਰੈਂਡ ਅਤੇ ਮੰਗੇਤਰ ਨੂਪੁਰ ਸ਼ਿਖਾਰੇ ਨਾਲ ਕੋਰਟ ਮੈਰਿਜ ਕੀਤੀ ਹੈ। ਇਸ ਜੋੜੇ ਨੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਵਿਚਾਲੇ ਆਪਣਾ ਵਿਆਹ ਕਰਵਾਇਆ ਹੈ। ਈਰਾ ਨੇ ਆਪਣੇ ਖਾਸ ਦਿਨ ਲਈ ਮਹਾਰਾਸ਼ਟਰੀ ਲੁੱਕ ਨੂੰ ਅਪਣਾਇਆ ਅਤੇ ਲਾੜੇ ਨੇ ਨੇਵੀ ਬਲੂ ਸ਼ੇਰਵਾਨੀ ਪਾਈ। ਪਰ ਪਿਤਾ ਆਮਿਰ ਖਾਨ ਨੇ ਵੀ ਈਰਾ ਖਾਨ ਦੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦਰਅਸਲ, ਅਦਾਕਾਰ ਵਿਆਹ ਵਿੱਚ ਬਹੁਤ ਹੀ ਸਾਦੇ ਲੁੱਕ ਵਿੱਚ ਵਿਖਾਈ ਦਿੱਤੇ। ਹੁਣ ਆਮਿਰ ਖਾਨ ਦੀਆਂ ਵਿਆਹ ਤੋਂ ਇਨਸਾਈਡ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੱਸ ਦੇਈਏ ਕਿ ਆਪਣੀ ਲਾਡਲੀ ਦੇ ਵਿਆਹ ਤੇ ਆਮਿਰ ਖਾਨ ਨੇ ਕਰੀਮ ਕਲਰ ਦਾ ਧੋਤੀ ਕੁੜਤਾ ਪਾਇਆ ਸੀ। ਇਸ ਦੇ ਨਾਲ, ਉਸਨੇ ਇੱਕ ਮੈਚਿੰਗ ਸ਼ਾਲ ਅਤੇ ਹਲਕੇ ਗੁਲਾਬੀ ਰੰਗ ਦੀ ਪੱਗ ਪਹਿਨੀ ਸੀ। ਇਸ ਲੁੱਕ 'ਚ ਆਮਿਰ ਕਾਫੀ ਸ਼ਾਨਦਾਰ ਲੱਗ ਰਹੇ ਸਨ। ਆਮਿਰ ਨੇ ਆਪਣੀ ਧੀ ਅਤੇ ਜਵਾਈ ਨਾਲ ਕਾਫੀ ਤਸਵੀਰਾਂ ਵੀ ਕਲਿੱਕ ਕਰਵਾਈਆਂ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦੱਸ ਦੇਈਏ ਕਿ ਇਸ ਵਿਆਹ ਵਿੱਚ ਆਮਿਰ ਖਾਨ ਦੇ ਕਰੀਬੀ ਰਿਸ਼ਤੇਦਾਰ ਅਤੇ ਕੁਝ ਫਿਲਮੀ ਸਿਤਾਰੇ ਸ਼ਾਮਲ ਹੋਏ। ਖਾਸ ਗੱਲ ਇਹ ਹੈ ਕਿ ਇਸ ਵਿਆਹ ਨੂੰ ਬੇਹੱਦ ਸਾਦੇ ਤਰੀਕੇ ਨਾਲ ਕੀਤਾ ਗਿਆ। ਹਾਲਾਂਕਿ ਪ੍ਰਸ਼ੰਸਕ ਵੀ ਇਸ ਵਿਆਹ ਵਿੱਚ ਹਰ ਕਿਸੇ ਦਾ ਲੁੱਕ ਅਤੇ ਸਾਦਗੀ ਦੇਖ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੇ ਵਿਆਹ ਉੱਪਰ ਇਹ ਸਾਧਾਰਨ ਅਤੇ ਸਾਦਗੀ ਭਰੇ ਲੁੱਕ ਅਪਣਾ ਸਭ ਨੂੰ ਦੀਵਾਨਾ ਬਣਾ ਦਿੱਤਾ। ਦੱਸ ਦੇਈਏ ਕਿ ਆਮਿਰ ਖਾਨ ਦੇ ਘਰ ਹੋਏ ਵਿਆਹ ਦੇ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ।