ਮਸ਼ਹੂਰ ਗਾਇਕ ਅਦਨਾਨ ਸਾਮੀ ਦੇਸ਼ ਭਰ 'ਚ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ

ਲੰਬੇ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਹੇ ਗਾਇਕ ਨੇ ਭਾਰਤ ਰਹਿਣ ਦਾ ਫੈਸਲਾ ਕੀਤਾ

ਅਦਨਾਨ ਸਾਮੀ ਦਾ ਜਨਮ 15 ਅਗਸਤ 1971 ਨੂੰ ਲੰਡਨ 'ਚ ਹੋਇਆ ਸੀ

ਉਸਦੇ ਪਿਤਾ ਅਦਸ਼ਾਦ ਸਾਮੀ ਖਾਨ ਪਾਕਿਸਤਾਨ ਤੋਂ ਸਨ

ਉਸਦੀ ਮਾਂ ਇੱਕ ਭਾਰਤੀ ਮੁਸਲਿਮ ਪਰਿਵਾਰ ਨਾਲ ਸਬੰਧਤ ਸੀ

ਗਾਇਕੀ ਤੋਂ ਇਲਾਵਾ ਅਦਨਾਨ ਸੰਗੀਤਕ ਸਾਜ਼ ਵਜਾਉਣ ਵਿੱਚ ਵੀ ਮਾਹਰ ਹੈ

ਰਿਪੋਰਟਾਂ ਮੁਤਾਬਕ ਅਦਨਾਨ 35 ਤੋਂ ਵੱਧ ਸੰਗੀਤਕ ਸਾਜ਼ ਵਜਾਉਂਦਾ ਹੈ

ਇਸ ਤੋਂ ਇਲਾਵਾ ਪਿਆਨੋ ਵਜਾਉਣ ਵਿੱਚ ਵੀ ਉਸ ਦੀ ਵਿਸ਼ੇਸ਼ ਮੁਹਾਰਤ ਹੈ

ਅਦਨਾਨ ਨੇ 'ਤੇਰਾ ਛੇਹਰਾ' ਅਤੇ 'ਲਿਫਟ ਕਰਾ ਦੇ' ਵਰਗੇ ਕਈ ਸਾਰੇ ਸੁਪਰਹਿੱਟ ਗੀਤ ਗਾਏ ਹਨ

ਹਾਲਾਂਕਿ ਅਦਨਾਨ ਸਾਮੀ ਵੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹੇ ਹਨ