ਐਲੋਵੇਰਾ ਦੀ ਮੰਗ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਬਹੁਤ ਜ਼ਿਆਦਾ ਹੈ



ਪਿਛਲੇ ਕੁਝ ਸਾਲਾਂ ਤੋਂ ਐਲੋਵੇਰਾ ਦੀ ਮੰਗ ਤੇਜ਼ੀ ਨਾਲ ਵਧੀ ਹੈ।



ਇਸ ਦੀ ਵਰਤੋਂ ਬਿਊਟੀ ਪ੍ਰੋਡਕਟਸ ਸਮੇਤ ਖਾਣ-ਪੀਣ ਦੀਆਂ ਵਸਤੂਆਂ ‘ਚ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ।



ਭਾਰਤ ਵਿਚ ਐਲੋਵੇਰਾ ਦੀ ਖੇਤੀ ਵੱਡੇ ਪੱਧਰ ਉਤੇ ਕੀਤੀ ਜਾ ਰਹੀ ਹੈ। ਕਈ ਕੰਪਨੀਆਂ ਇਸ ਦੇ ਉਤਪਾਦ ਬਣਾ ਰਹੀਆਂ ਹਨ



ਦੇਸ਼ ਦੀਆਂ ਛੋਟੀਆਂ ਸਨਅਤਾਂ ਤੋਂ ਲੈ ਕੇ ਮਲਟੀਨੈਸ਼ਨਲ ਕੰਪਨੀਆਂ ਤੱਕ ਐਲੋਵੇਰਾ ਉਤਪਾਦ ਵੇਚ ਕੇ ਕਰੋੜਾਂ ਰੁਪਏ ਕਮਾ ਰਹੀਆਂ ਹਨ।



ਅਜਿਹੇ ‘ਚ ਤੁਸੀਂ ਵੀ ਐਲੋਵੇਰਾ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਹੋ।



ਐਲੋਵੇਰਾ ਬਾਰਾਬੰਦਸ ਪ੍ਰਜਾਤੀ ਐਲੋਵੇਰਾ ਦੀ ਕਾਸ਼ਤ ਲਈ ਮਹੱਤਵਪੂਰਨ ਹੈ। 



ਇਹ ਇੱਕ ਕਿਸਮ ਹੈ ਜੋ ਅਸੀਂ ਖੇਤੀ ਲਈ ਚੁਣਦੇ ਹਾਂ। ਇਸ ਫ਼ਸਲ ਦੀ ਕਾਸ਼ਤ ਦਸੰਬਰ-ਜਨਵਰੀ ਵਿੱਚ ਬਹੁਤ ਜ਼ਿਆਦਾ ਠੰਢ ਵਿੱਚ ਨਹੀਂ ਕੀਤੀ ਜਾਂਦੀ



ਇਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ।



ਇਹ ਫ਼ਸਲ 6 ਮਹੀਨਿਆਂ ਵਿੱਚ ਕਟਾਈ ਲਈ ਯੋਗ ਹੋ ਜਾਂਦੀ ਹੈ। ਇਸ ਦੀ ਪੱਟੀ ਦੇ ਅੰਦਰ ਜੈੱਲ ਪਾਇਆ ਜਾਂਦਾ ਹੈ, ਜਿਸ ਤੋਂ ਸੁੰਦਰਤਾ ਉਤਪਾਦ ਬਣਾਏ ਜਾਂਦੇ ਹਨ।