ਏਅਰ ਇੰਡੀਆ ਆਪਣੇ ਬੇੜੇ ਵਿੱਚ 500 ਵਾਧੂ ਉਡਾਣਾਂ ਨੂੰ ਸ਼ਾਮਲ ਕਰਨ ਜਾ ਰਹੀ ਹੈ। ਅਜਿਹੇ 'ਚ ਉਸ ਨੂੰ ਪਾਇਲਟਾਂ ਦੀ ਲੋੜ ਪਵੇਗੀ। ਜਿਸ ਦੇ ਚਲਦਿਆਂ ਭਰਤੀ ਕੀਤੀ ਜਾ ਰਹੀ ਹੈ।



ਟਾਟਾ ਸਮੂਹ ਦੀ ਏਅਰਲਾਈਨਜ਼ ਏਅਰ ਇੰਡੀਆ 1,000 ਪਾਇਲਟਾਂ ਦੀ ਭਰਤੀ ਕਰਨ ਜਾ ਰਹੀ ਹੈ।



ਏਅਰ ਇੰਡੀਆ ਕੈਪਟਨ ਅਤੇ ਟ੍ਰੇਨਰ ਦੇ ਅਹੁਦੇ ਲਈ ਭਰਤੀ ਕਰੇਗੀ। ਵਿਸ਼ਵ ਪਾਇਲਟ ਦਿਵਸ ਦੇ ਮੌਕੇ 'ਤੇ, ਏਅਰ ਇੰਡੀਆ ਨੇ ਇਹ ਐਲਾਨ ਕੀਤਾ ਹੈ।



ਟਾਟਾ ਸਮੂਹ ਏਅਰ ਇੰਡੀਆ ਦੇ ਵਿਸਤਾਰ ਵਿੱਚ ਰੁੱਝਿਆ ਹੋਇਆ ਹੈ, ਜਿਸ ਲਈ ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਹੈ, ਇਸ ਲਈ ਹੁਣ ਏਅਰਲਾਈਨਾਂ ਵੱਡੇ ਪੱਧਰ 'ਤੇ ਪਾਇਲਟਾਂ ਦੀ ਭਰਤੀ ਕਰਨ ਜਾ ਰਹੇ ਹਨ।



ਏਅਰ ਇੰਡੀਆ ਵੱਲੋਂ ਜਾਰੀ ਇਸ਼ਤਿਹਾਰ ਮੁਤਾਬਕ ਏਅਰਲਾਈਨਜ਼ 1,000 ਪਾਇਲਟਾਂ ਦੀ ਭਰਤੀ ਕਰੇਗੀ।



ਏਅਰ ਇੰਡੀਆ ਦੇ ਅਨੁਸਾਰ, ਅਸੀਂ A320, B777, B787 ਅਤੇ B737 ਫਲੀਟ ਲਈ ਕੈਪਟਨ, ਫਸਟ ਅਫਸਰ ਅਤੇ ਟੈਨਰਸ ਦੇ ਅਹੁਦੇ ਲਈ ਭਰਤੀ ਕਰਕੇ ਬੇਅੰਤ ਮੌਕੇ ਅਤੇ ਵਿਕਾਸ ਪ੍ਰਦਾਨ ਕਰਨ ਜਾ ਰਹੇ ਹਾਂ।



ਏਅਰਲਾਈਨਜ਼ ਨੇ ਦੱਸਿਆ ਕਿ ਉਹ ਆਪਣੇ ਬੇੜੇ 'ਚ 500 ਨਵੇਂ ਜਹਾਜ਼ ਸ਼ਾਮਲ ਕਰਨ ਜਾ ਰਹੀ ਹੈ। ਹਾਲ ਹੀ ਵਿੱਚ, ਏਅਰ ਇੰਡੀਆ ਨੇ ਬੋਇੰਗ ਅਤੇ ਏਅਰਬੱਸ ਨੂੰ ਵਾਈਡ ਬਾਡੀ ਏਅਰਕ੍ਰਾਫਟ ਸਮੇਤ ਨਵੇਂ ਜਹਾਜ਼ਾਂ ਲਈ ਆਰਡਰ ਦਿੱਤੇ ਹਨ।



ਚੋਣ ਪ੍ਰਕਿਰਿਆ ਵਿੱਚ, ਟਰੇਨੀ ਪਾਇਲਟ ਦੇ ਅਹੁਦੇ ਲਈ ਅਪਲਾਈ ਕਰਨ ਵਾਲਿਆਂ ਨੂੰ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ।



ਇਸ ਤੋਂ ਇਲਾਵਾ ਸਾਈਕੋਮੈਟ੍ਰਿਕ ਟੈਸਟ, ਪਰਸਨਲ ਇੰਟਰਵਿਊ, ਸਿਮੂਲੇਟਰ ਫਲਾਈਟ ਪ੍ਰੋਫੀਸ਼ੈਂਸੀ ਟੈਸਟ, ਪ੍ਰੀ-ਇੰਪਲਾਇਮੈਂਟ ਮੈਡੀਕਲ ਟੈਸਟ, ਬਿਨੈਕਾਰਾਂ ਲਈ ਬੈਕਗ੍ਰਾਊਂਡ ਵੈਰੀਫਿਕੇਸ਼ਨ ਟੈਸਟ ਵੀ ਹੋਵੇਗਾ।



ਬਿਨੈਕਾਰ ਕਿਸੇ ਵੀ ਜਾਣਕਾਰੀ ਲਈ ਇਸ ਮੇਲ ਆਈਡੀ aigrouphiring@airindia.com 'ਤੇ ਮੇਲ ਕਰ ਸਕਦੇ ਹਨ।