ਐਸ਼ਵਰਿਆ ਰਾਏ ਬੱਚਨ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। 1994 'ਚ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਐਸ਼ਵਰਿਆ ਦਾ ਵਿਆਹ ਅਭਿਸ਼ੇਕ ਬੱਚਨ ਨਾਲ ਹੋਇਆ ਹੈ। ਅਭਿਸ਼ੇਕ ਅਤੇ ਐਸ਼ਵਰਿਆ ਦੀ ਬੇਟੀ ਦਾ ਨਾਂ ਆਰਾਧਿਆ ਬੱਚਨ ਰੱਖਿਆ ਹੈ। ਅਭਿਸ਼ੇਕ -ਐਸ਼ਵਰਿਆ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। ਐਸ਼ਵਰਿਆ -ਅਭਿਸ਼ੇਕ ਬੱਚਨ ਨੇ 9 ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਵਿਆਹ ਤੋਂ ਬਾਅਦ ਐਸ਼ਵਰਿਆ ਨੇ ਫਿਲਮਾਂ 'ਚ ਸਰਗਰਮੀ ਘਟਾ ਦਿੱਤੀ ਸੀ। ਇੱਕ ਇੰਟਰਵਿਊ ਵਿੱਚ ਐਸ਼ਵਰਿਆ ਰਾਏ ਨੇ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਦਾ ਰਾਜ਼ ਸਾਂਝਾ ਕੀਤਾ ਸੀ। ਐਸ਼ਵਰਿਆ ਨੇ ਦੱਸਿਆ ਸੀ ਕਿ ਉਸ ਦੀ ਹੱਸਦੀ ਖੇਡਦੀ ਵਿਆਹੁਤਾ ਜ਼ਿੰਦਗੀ ਦਾ ਕੀ ਰਾਜ਼ ਹੈ। ਐਸ਼ਵਰਿਆ ਨੇ ਦੱਸਿਆ ਸੀ ਕਿ, 'ਮੈਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਹਰ ਤਰੀਕੇ ਨਾਲ ਜੀਉਂਦੇ ਹਾਂ। ਐਸ਼ਵਰਿਆ ਨੇ ਕਿਹਾ ਸੀ ਕਿ ਸਾਡੇ ਰਿਸ਼ਤੇ 'ਚ ਕਦੇ ਅਸੀਂ ਬੱਚੇ ਬਣ ਜਾਂਦੇ ਹਾਂ, ਕਦੇ ਬਾਲਗ ਬਣ ਜਾਂਦੇ ਹਾਂ