Couple Romance Video: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਤੇ ਆਏ ਦਿਨ ਕੋਈ-ਨਾ-ਕੋਈ ਅਜਿਹਾ ਹੈਰਾਨੀਜਨਕ ਵੀਡੀਓ ਵੇਖਣ ਨੂੰ ਮਿਲਦਾ ਹੈ, ਜੋ ਹਰ ਕਿਸੇ ਦਾ ਹੋਸ਼ ਉੱਡਾ ਦਿੰਦਾ ਹੈ।



ਇਸ ਵਿਚਾਲੇ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੇ ਹਰ ਪਾਸੇ ਤਹਿਲਕਾ ਮਚਾ ਰੱਖਿਆ ਹੈ। ਆਖਿਰ ਕੀ ਹੈ ਇਸ ਵੀਡੀਓ ਵਿੱਚ ਅਜਿਹਾ, ਜਿਸਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਤੁਸੀ ਵੀ ਵੇਖੋ...



ਦੱਸ ਦੇਈਏ ਕਿ ਇਸ ਵੀਡੀਓ 'ਚ ਇੱਕ ਕਾਰ ਸੜਕ 'ਤੇ ਦੌੜਦੀ ਦਿਖਾਈ ਦੇ ਰਹੀ ਹੈ। ਕਾਰ ਵਿੱਚ ਇੱਕ ਬਜ਼ੁਰਗ ਵਿਅਕਤੀ ਬੈਠਾ ਨਜ਼ਰ ਆ ਰਿਹਾ ਹੈ, ਇੱਕ ਔਰਤ ਵੀ ਕਾਰ ਵਿੱਚ ਬੈਠੀ ਦਿਖਾਈ ਦੇ ਰਹੀ ਹੈ।



ਕਾਰ ਵਿੱਚ ਬੈਠ ਕੇ ਅੰਕਲ ਅਤੇ ਆਂਟੀ ਰੋਮਾਂਸ ਕਰਨ ਲੱਗੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਰ ਵਿੱਚ ਬੈਠੇ ਦੋਵਾਂ ਨੂੰ ਕਿਸੇ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤਾ।



ਚਲਦੀ ਕਾਰ ਵਿੱਚ ਦੋਵਾਂ ਨੂੰ ਕਿਸਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਕਮੈਂਟ ਵੀ ਖੂਬ ਵਾਇਰਲ ਹੋ ਰਹੇ ਹਨ।



ਕੁਝ ਲੋਕਾਂ ਨੇ ਵੀਡੀਓ ਰਿਕਾਰਡਿੰਗ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਨੇ ਜੋੜੇ ਦੀ ਆਲੋਚਨਾ ਸ਼ੁਰੂ ਕਰ ਦਿੱਤੀ।



ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਜਨਤਕ ਥਾਵਾਂ 'ਤੇ ਅਸ਼ਲੀਲ ਹਰਕਤਾਂ ਕਰਨ ਦਾ ਰੁਝਾਨ ਵਧ ਰਿਹਾ ਹੈ, ਅਜਿਹੇ ਲੋਕਾਂ 'ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।



ਇੱਕ ਹੋਰ ਨੇ ਲਿਖਿਆ ਕਿ ਕਿਸੇ ਦੀ ਪ੍ਰਾਈਵੇਟ ਵੀਡੀਓ ਰਿਕਾਰਡ ਕਰਨਾ ਵੀ ਕਾਨੂੰਨੀ ਜੁਰਮ ਹੈ ਅਤੇ ਵੀਡੀਓ ਰਿਕਾਰਡ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।



ਇਕ ਹੋਰ ਨੇ ਲਿਖਿਆ ਕਿ ਪਤਾ ਨਹੀਂ ਦੋਵੇਂ ਕੀ ਮਨਾ ਰਹੇ ਹਨ ਪਰ ਸਮਾਜ ਦੇ ਲੋਕ ਵੀਡੀਓ ਰਿਕਾਰਡ ਕਰ ਕੇ ਵਾਇਰਲ ਕਰ ਰਹੇ ਹਨ।



ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਜੇਕਰ ਆਂਟੀ ਦੀ ਬਜਾਏ ਅੰਕਲ ਮਸਤੀ ਮਜ਼ਾਕ ਕਰ ਰਹੇ ਹੁੰਦੇ ਤਾਂ ਹੁਣ ਤੱਕ ਖਬਰ ਆ ਚੁੱਕੀ ਹੁੰਦੀ ਕਿ ਚੱਲਦੀ ਗੱਡੀ ਵਿੱਚ ਔਰਤ ਨਾਲ ਛੇੜਛਾੜ ਕੀਤੀ ਗਈ।



ਇਕ ਹੋਰ ਨੇ ਲਿਖਿਆ ਕਿ ਅੰਕਲ ਦੀ ਕਾਰ ਦਾ ਪਿੱਛਾ ਕਰਨ ਅਤੇ ਵੀਡੀਓ ਰਿਕਾਰਡ ਕਰਨ 'ਤੇ ਮਾਮਲਾ ਦਰਜ ਕੀਤਾ ਜਾਵੇ। ਹੁਣ ਅਜਿਹੇ ਵੀਡੀਓ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਜ਼ਰੂਰੀ ਹੋ ਗਈ ਹੈ।



Thanks for Reading. UP NEXT

ਕੀ ਅਸਲ 'ਚ ਤੁਹਾਡੇ ਆਸ-ਪਾਸ ਹੁੰਦੇ ਭੂਤ? ਮਨੋਵਿਗਿਆਨੀ ਨੇ ਕੀਤਾ ਖੁਲਾਸਾ

View next story