ਸਹੁਰਾ ਪਰਿਵਾਰ ਵੱਲੋ ਦਹੇਜ ਦੀ ਮੰਗ ਕਰਕੇ ਬਾਰਾਤਾਂ ਮੁੜਨ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ ਪਰ ਕੁੜੀ ਨੇ ਸਹੁਰਾ ਪਰਿਵਾਰ ਵੱਲੋਂ ਲਿਆਂਦਾ ਲਹਿੰਗਾ ਪਸੰਦ ਨਾ ਆਉਣ ਕਰਕੇ ਬਾਰਾਤ ਵਾਪਸ ਮੁੜਨ ਕਿੱਸਾ ਪਹਿਲੀ ਵਾਰ ਸਾਹਮਣੇ ਆਇਆ ਹੈ।



ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫੀ ਤਲਖੀ ਵੀ ਹੋਈ ਤੇ ਮੌਕੇ ਉਪਰ ਪੁਲਿਸ ਨੂੰ ਬੁਲਾਉਣਾ ਪਿਆ। ਹੁਣ ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ।

ਦਰਅਸਲ ਅੰਮ੍ਰਿਤਸਰ ਤੋਂ ਹਰਿਆਣਾ ਦੇ ਪਾਣੀਪਤ ਵਿੱਚ ਬਾਰਾਤ ਗਈ ਸੀ। ਪੈਲੇਸ ਵਿੱਚ ਲਾੜੀ ਨੂੰ ਉਸ ਦੇ ਸਹੁਰਿਆਂ ਵੱਲੋਂ ਭੇਜਿਆ ਗਿਆ ਲਹਿੰਗਾ ਪਸੰਦ ਨਹੀਂ ਆਇਆ।



ਇਸ ਲਈ ਉਸ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।

ਇਸ ਲਈ ਉਸ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।

ਲਾੜੀ ਦਾ ਪਰਿਵਾਰ ਸਹੁਰਿਆਂ ਵੱਲੋਂ ਸੋਨੇ ਦੀ ਬਜਾਏ ਆਰਟੀਫੀਸ਼ਅਲ ਗਹਿਣੇ ਲਿਆਉਣ ਤੇ ਵਰਮਾਲਾ ਨਾ ਲਿਆਉਣ 'ਤੇ ਵੀ ਗੁੱਸੇ ਹੋ ਗਏ।



ਇਸ ਤੋਂ ਬਾਅਦ ਮੈਰਿਜ ਪੈਲੇਸ ਵਿੱਚ ਦੋਵਾਂ ਧਿਰਾਂ ਵਿਚਕਾਰ ਕਾਫ਼ੀ ਝੜਪ ਹੋਈ।

ਇਸ ਤੋਂ ਬਾਅਦ ਮੈਰਿਜ ਪੈਲੇਸ ਵਿੱਚ ਦੋਵਾਂ ਧਿਰਾਂ ਵਿਚਕਾਰ ਕਾਫ਼ੀ ਝੜਪ ਹੋਈ।

ਜਦੋਂ ਵਿਵਾਦ ਵਧਿਆ ਤਾਂ ਪੁਲਿਸ ਡਾਇਲ-112 ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬਿਠਾਇਆ ਤੇ ਮਾਮਲਾ ਸਮਝਾਇਆ।

ਕੁੜੀ ਵਾਲੇ ਪੱਖ ਨੇ ਲਹਿੰਗਾ ਤੇ ਗਹਿਣਿਆਂ ਕਾਰਨ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ।



ਇਸ ਤੋਂ ਬਾਅਦ ਬਾਰਾਤ ਖਾਲੀ ਹੱਥ ਅੰਮ੍ਰਿਤਸਰ ਵਾਪਸ ਆ ਗਈ।