ਬਹੁਤ ਸਾਰੇ ਲੋਕ ਸ਼ਰਾਬ ਪੀਣ ਦੇ ਸ਼ੌਕੀਨ ਹੁੰਦੇ ਹਨ। ਕਈ ਵਾਰ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦੇ ਹਨ, ਉਹ ਵੀ ਇਕ ਹੱਦ ਵਿਚ।

ਪਰ, ਕੁਝ ਲੋਕ ਸ਼ਰਾਬ ਪੀਣ ਦੇ ਆਦੀ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਬੋਤਲ ਸ਼ਾਮ ਢਲਦਿਆਂ ਹੀ ਜਾਂ ਮੌਕਾ ਮਿਲਣ 'ਤੇ ਖੁੱਲ੍ਹ ਜਾਂਦੀ ਹੈ।

ਸ਼ਰਾਬ ਦੇ ਆਦੀ ਹੋਣ ਨਾਲ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਤੇ ਸਰੀਰ ਦੇ ਕਈ ਹਿੱਸਿਆਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਸਵਾਲ ਇਹ ਹੈ ਕਿ ਸ਼ਰਾਬ ਦਾ ਸਰੀਰ ਦੇ ਕਿਸ ਹਿੱਸੇ 'ਤੇ ਸਭ ਤੋਂ ਬੁਰਾ ਪ੍ਰਭਾਵ ਪੈਂਦਾ ਹੈ?

ਲਿਮਿਟ 'ਚ ਪੀਤੀ ਜਾਵੇ ਤਾਂ ਸ਼ਰਾਬ ਦਵਾਈ ਦਾ ਕੰਮ ਕਰਦੀ ਹੈ ਪਰ ਜੇਕਰ ਇਸਦਾ ਜ਼ਿਆਦਾ ਸੇਵਨ ਹੋਵੇ ਤਾਂ ਇਹ ਜ਼ਹਿਰ ਬਣ ਜਾਂਦੀ ਹੈ।

ਸ਼ਰਾਬ ਦੀ ਆਦਤ ਦਾ ਸਭ ਤੋਂ ਵੱਧ ਬੁਰਾ ਪ੍ਰਭਾਵ ਜਿਗਰ ‘ਤੇ ਹੁੰਦਾ ਹੈ। ਲੀਵਰ ਨਾਲ ਸਬੰਧਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।

ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਲੀਵਰ ਆਮ ਤੌਰ 'ਤੇ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਬੁਰੀ ਤਰ੍ਹਾਂ ਨਾਲ ਖਰਾਬ ਹੋ ਜਾਂਦਾ ਹੈ।

ਇਸ ਲਈ ਸਿਹਤ ਨੂੰ ਠੀਕ ਰੱਖਣ ਲਈ ਜ਼ਰੂਰੀ ਹੈ ਕਿ ਸ਼ਰਾਬ ਦੇ ਆਦੀ ਨਾ ਬਣਿਆ ਜਾਵੇ।

ਇਸ ਲਤ ਕਾਰਨ ਯਾਦਦਾਸ਼ਤ ਦੀ ਸਮੱਸਿਆ ਅਤੇ ਸੋਚਣ-ਸਮਝਣ ਦੀ ਸਮਰੱਥਾ ਵਿੱਚ ਵੀ ਕਮੀ ਆ ਜਾਂਦੀ ਹੈ।

ਤੁਹਾਡੇ ਚਿਹਰੇ ਦੀ ਚਮਕ ਵੀ ਘੱਟ ਹੁੰਦੀ ਹੈ, ਨਾਲ ਹੀ ਸਰੀਰ ਦੇ ਭਾਰ 'ਚ ਵੀ ਅਨਿਯਮਿਤਤਾ ਦੇਖਣ ਨੂੰ ਮਿਲਦੀ ਹੈ।

ਸ਼ਰਾਬ ਦਾ ਜ਼ਿਆਦਾ ਸੇਵਨ ਕੈਂਸਰ ਅਤੇ ਨਪੁੰਸਕਤਾ ਵਰਗੀਆਂ ਘਾਤਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।

ਸ਼ਰਾਬ ਦੀ ਲਤ ਤੁਹਾਡੇ ਸਰੀਰ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੀ ਆਦਤ ਨਾ ਪਾਓ।

ਤੁਸੀਂ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਤੇ ਇੱਕ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ।