Alia Bhatt Daughter Raha Kapoor First Pic: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਬੇਟੀ ਰਾਹਾ ਕਪੂਰ ਅੱਜ ਇਕ ਸਾਲ ਦੀ ਹੋ ਗਈ ਹੈ। ਅਜਿਹੇ 'ਚ ਅਦਾਕਾਰਾ ਨੇ ਆਪਣੀਆਂ ਕੁਝ ਖਾਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।



ਆਲੀਆ ਭੱਟ ਨੇ ਰਾਹਾ ਕਪੂਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਕੇਕ ਨਾਲ ਖੇਡਦੀ ਨਜ਼ਰ ਆ ਰਹੀ ਹੈ।



ਹਾਲਾਂਕਿ ਆਲੀਆ ਨੇ ਇਨ੍ਹਾਂ ਤਸਵੀਰਾਂ 'ਚ ਰਾਹਾ ਕਪੂਰ ਦੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਪ੍ਰਸ਼ੰਸਕਾਂ ਨੂੰ ਉਸ ਦੇ ਛੋਟੇ-ਛੋਟੇ ਹੱਥਾਂ ਦੀ ਝਲਕ ਜ਼ਰੂਰ ਦਿਖਾਈ ਗਈ ਹੈ।



ਤਸਵੀਰਾਂ ਸ਼ੇਅਰ ਕਰਦੇ ਹੋਏ ਆਲੀਆ ਨੇ ਰਾਹਾ ਲਈ ਖਾਸ ਨੋਟ ਵੀ ਲਿਖਿਆ। ਉਸਨੇ ਲਿਖਿਆ - 'ਸਾਡੀ ਖੁਸ਼ੀ, ਸਾਡੀ ਜ਼ਿੰਦਗੀ... ਸਾਡੀ ਰੌਸ਼ਨੀ!



ਇੰਝ ਲੱਗਦਾ ਜਿਵੇਂ ਕੱਲ੍ਹ ਹੀ ਅਸੀਂ ਤੁਹਾਡੇ ਲਈ ਗੀਤ ਚਲਾ ਰਹੇ ਸੀ, ਜਦੋਂ ਤੁਸੀਂ ਮੇਰੇ ਪੇਟ ਵਿੱਚ ਲੱਤ ਮਾਰ ਰਹੇ ਸੀ..



ਆਲੀਆ ਨੇ ਅੱਗੇ ਲਿਖਿਆ - 'ਕਹਿਣ ਲਈ ਕੁਝ ਨਹੀਂ ਹੈ, ਸਿਰਫ ਇਹ ਹੈ ਕਿ ਅਸੀਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਪਾ ਕੇ ਖੁਸ਼ ਹਾਂ..



ਤੁਸੀਂ ਹਰ ਦਿਨ ਇਕ ਵਧੀਆ ਮਲਾਈਦਾਰ ਸੁਆਦੀ ਕੇਕ ਦੇ ਟੁਕੜੇ ਵਾਂਗ ਮਹਿਸੂਸ ਕਰਵਾਉਂਦੇ ਹੋ, ਜਨਮਦਿਨ ਮੁਬਾਰਕ ਬੇਬੀ ਟਾਈਗਰ..



ਅਸੀਂ ਤੁਹਾਨੂੰ ਪਿਆਰ ਕਰਦੇ ਹਾਂ... ਅਸੀ ਤੁਹਾਨੂੰ ਪਿਆਰ ਤੋਂ ਵੀ ਜ਼ਿਆਦਾ ਪਿਆਰ ਕਰਦੇ ਹਾਂ'



ਦੱਸ ਦੇਈਏ ਕਿ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਅਤੇ ਰਣਬੀਰ ਕਪੂਰ ਨੇ ਰਾਹਾ ਦੇ ਆਉਣ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।



ਆਲੀਆ ਭੱਟ ਨੇ 14 ਅਪ੍ਰੈਲ 2022 ਨੂੰ ਅਭਿਨੇਤਾ ਰਣਬੀਰ ਕਪੂਰ ਨਾਲ ਸੱਤ ਫੇਰੇ ਲਏ। ਦੋਵੇਂ ਹੁਣ ਇੱਕ ਪਿਆਰੀ ਬੇਟੀ ਰਾਹਾ ਕਪੂਰ ਦੇ ਮਾਤਾ-ਪਿਤਾ ਹਨ। ਜਿਸ ਨੂੰ ਅੱਜ ਇੱਕ ਸਾਲ ਹੋ ਗਿਆ ਹੈ।