ਅੱਜ ਆਲੀਆ-ਰਣਬੀਰ ਦੇ ਵਿਆਹ ਦੀ ਵਰ੍ਹੇਗੰਢ ਮੌਕੇ 'ਤੇ ਆਓ ਦੇਖਦੇ ਹਾਂ ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ। ਜਿਸ 'ਚ ਇਹ ਜੋੜਾ ਇੱਕ-ਦੂਜੇ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।



ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੀਆਂ ਤਸਵੀਰਾਂ 'ਚ ਰਣਬੀਰ ਅਤੇ ਆਲੀਆ ਇੱਕ-ਦੂਜੇ ਦੀਆਂ ਅੱਖਾਂ 'ਚ ਡੁੱਬੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।



ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਆਲੀਆ ਭੱਟ ਅਤੇ ਰਣਬੀਰ ਕਪੂਰ ਛੋਟੀ ਬੇਟੀ ਰਾਹਾ ਦੇ ਮਾਤਾ-ਪਿਤਾ ਬਣ ਗਏ ਸਨ।



ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਪਿਛਲੇ ਸਾਲ 14 ਅਪ੍ਰੈਲ ਨੂੰ ਆਪਣੇ ਖੂਬਸੂਰਤ ਆਸ਼ਿਆਨਾ ਵਾਸਤੂ ਵਿੱਚ ਵਿਆਹ ਕਰਵਾਇਆ ਸੀ।



ਆਲੀਆ ਭੱਟ ਨੇ ਆਪਣੇ ਵਿਆਹ 'ਚ ਬੇਹੱਦ ਸਾਦਾ ਲੁੱਕ ਅਪਣਾਇਆ ਸੀ।

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ ਸਨ।



ਮੈਚਿੰਗ ਆਊਟਫਿਟਸ 'ਚ ਇਹ ਜੋੜਾ ਨੇ ਆਪਣੇ ਘਰ ਦੀ ਛੱਤ 'ਤੇ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਸੀ। ਦੋਵਾਂ ਦੀ ਲਿਪ ਲਾਕ ਦੀ ਇਹ ਤਸਵੀਰ ਬੇਹੱਦ ਰੋਮਾਂਟਿਕ ਹੈ।



ਪਿਛਲੇ ਸਾਲ ਹੀ 6 ਨਵੰਬਰ ਨੂੰ ਇਹ ਜੋੜਾ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਬਣੇ।



ਦੋਵਾਂ ਨੇ ਅਜੇ ਤੱਕ ਆਪਣੀ ਧੀ ਦਾ ਚਿਹਰਾ ਜੱਗ ਜ਼ਾਹਿਰ ਨਹੀਂ ਕੀਤਾ ਹੈ।



ਆਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਰਣਬੀਰ ਨੂੰ ਵਿਸ਼ ਕੀਤਾ ਹੈ। ਕਲਾਕਾਰ ਅਤੇ ਪਰਿਵਾਰ ਮੈਂਬਰ ਵੀ ਦੋਵਾਂ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ।