ਪ੍ਰਧਾਨ ਮੰਤਰੀ ਨੇ ਰਾਮ ਲੱਲਾ ਦੇ ਅਸਥਾਈ ਮੰਦਰ ਵਿੱਚ ਪੂਜਾ ਕੀਤੀ ਅਤੇ ਰਾਮ ਮੰਦਰ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਰਾਮ ਕਥਾ ਪਾਰਕ ਵਿਖੇ ਭਗਵਾਨ ਰਾਮ ਦੀ ਪ੍ਰਤੀਕਾਤਮਕ ਤਾਜਪੋਸ਼ੀ ਵੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਵਿਕਸਤ ਭਾਰਤ ਦੀ ਇੱਛਾ ਦੀ ਪੂਰਤੀ ਲਈ ਇੱਕ ਰੋਸ਼ਨੀ ਦੱਸਿਆ।