ਦਿੱਗਜ ਈ-ਕਾਮਰਸ ਕੰਪਨੀ Amazon ਨੂੰ ਝਟਕਾ ਲੱਗਾ ਹੈ। ਦਰਅਸਲ, ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਭਾਵ CCPA ਨੇ 'ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ' ਦੇ ਨਾਮ 'ਤੇ ਮਠਿਆਈਆਂ ਵੇਚਣ ਲਈ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ।



ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਸੀਪੀਏ ਨੇ ਨੋਟਿਸ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ ਐਮਾਜ਼ਾਨ ਤੋਂ ਜਵਾਬ ਮੰਗਿਆ ਹੈ।



ਨਹੀਂ ਤਾਂ, ਉਨ੍ਹਾਂ ਵਿਰੁੱਧ ਖਪਤਕਾਰ ਸੁਰੱਖਿਆ ਐਕਟ, 2019 (Consumer Protection Act, 2019) ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।



ਚੀਫ਼ ਕਮਿਸ਼ਨਰ ਰੋਹਿਤ ਕੁਮਾਰ ਸਿੰਘ ਦੀ ਅਗਵਾਈ ਵਾਲੇ CCPA ਨੇ 'ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ' ਨਾਮ ਹੇਠ 'WWW.Amazon.in' 'ਤੇ ਮਠਿਆਈਆਂ ਦੀ ਵਿਕਰੀ ਦੇ ਸਬੰਧ ਵਿੱਚ ਐਮਾਜ਼ੋਨ ਸੇਲਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ।



ਇਹ ਕਾਰਵਾਈ ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਦੀ ਰਿਪੋਰਟ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਹੈ।



ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਐਮਾਜ਼ਾਨ 'ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ' ਦੀ ਆੜ ਵਿੱਚ ਮਠਿਆਈਆਂ ਦੀ ਵਿਕਰੀ ਨਾਲ ਸਬੰਧਤ ਧੋਖੇਬਾਜ਼ ਵਪਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੈ।



CCPA ਨੇ ਵੇਖਿਆ ਹੈ ਕਿ Shri Ram Mandir Ayodhya Prasad ਹੋਣ ਦਾ ਦਾਅਵਾ ਕਰਦੇ ਹੋਏ ਐਮਾਜ਼ੋਨ ਈ-ਕਾਮਰਸ ਪਲੇਟਫਾਰਮ 'ਤੇ ਵਿਕਰੀ ਲਈ ਵੱਖ-ਵੱਖ ਮਿਠਾਈਆਂ/ਭੋਜਨ ਉਤਪਾਦ ਉਪਲਬਧ ਹਨ।



ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਦਾ ਉਦਘਾਟਨ 22 ਜਨਵਰੀ ਨੂੰ ਹੋਣ ਵਾਲੇ ‘ਪ੍ਰਾਣ ਪ੍ਰਤੀਸ਼ਠਾ’ ਸਮਾਗਮ ਤੋਂ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ (19 ਜਨਵਰੀ) ਨੂੰ ਕੀਤਾ ਗਿਆ।



ਕਾਲੇ ਪੱਥਰ ਨਾਲ ਬਣੀ ਇਸ ਮੂਰਤੀ ਦੀਆਂ ਅੱਖਾਂ 'ਤੇ ਪੀਲਾ ਕੱਪੜਾ ਬੰਨ੍ਹਿਆ ਗਿਆ ਹੈ।



ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਧਿਕਾਰੀ ਸ਼ਰਦ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਰਾਮਲਲਾ ਦੀ ਮੂਰਤੀ ਦੀਆਂ ਅੱਖਾਂ 'ਤੇ ਪੀਲੇ ਰੰਗ ਦਾ ਕੱਪੜਾ ਬੰਨ੍ਹਿਆ ਗਿਆ ਸੀ ਅਤੇ ਮੂਰਤੀ ਨੂੰ ਗੁਲਾਬ ਦੇ ਫੁੱਲ ਚੜ੍ਹਾਏ ਗਏ ਸਨ।



ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮਲੱਲਾ ਦੀ ਮੂਰਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਇਹ ਮੂਰਤੀ ਖੜ੍ਹੀ ਸਥਿਤੀ ਵਿੱਚ ਹੈ।