ਸ਼ਹੂਰ ਅਮਰੀਕੀ ਗਾਇਕ ਐਨਰਿਕ ਇਗਲੇਸੀਆਸ ਦੇ ਪ੍ਰਸ਼ੰਸਕਾਂ ਦੀ ਲੰਮੀ ਸੂਚੀ ਹੈ

ਸੋਸ਼ਲ ਮੀਡੀਆ 'ਤੇ ਗਾਇਕਾਂ ਦਾ ਕਾਫੀ ਦਬਦਬਾ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਤੇ ਕੁਝ ਯੂਜ਼ਰਸ ਗੁੱਸੇ 'ਚ ਹਨ

ਇਸ ਵੀਡੀਓ 'ਚ ਐਨਰਿਕ ਆਪਣੀ ਫੀਮੇਲ ਫੈਨ ਨੂੰ ਪਹਿਲਾਂ ਗੱਲ ਤੇ ਕਿੱਸ ਕੀਤੀ ਤੇ ਫ਼ਿਰ ਉਸ ਦੇ ਬੁੱਲ੍ਹਾਂ ਨੂੰ ਵੀ ਚੁੰਮਿਆ

ਦੇਖਣ `ਚ ਇਹ ਸੀਨ ਬਹੁਤ ਹੀ ਅਸ਼ਲੀਲ ਲੱਗ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫ਼ੈਲ ਗਿਆ ਹੈ, ਉਸ ਤੋਂ ਬਾਅਦ ਸਿੰਗਰ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਨਰਿਕ ਇਗਲੇਸੀਆਸ ਲਾਸ ਵੇਗਾਸ ਵਿੱਚ ਇੱਕ ਸਮਾਗਮ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਦੇ ਵਿਚਕਾਰ ਜਾ ਰਿਹਾ ਸੀ ਜਦੋਂ ਇੱਕ ਮਹਿਲਾ ਪ੍ਰਸ਼ੰਸਕ ਉਸਦੇ ਨਾਲ ਸੈਲਫੀ ਲੈਣ ਪਹੁੰਚੀ

ਐਨਰਿਕ ਨੇ ਉਸ ਨੂੰ ਤੇਜ਼ੀ ਨਾਲ ਫੜ ਲਿਆ ਅਤੇ ਫਿਰ ਪਹਿਲਾਂ ਉਸ ਦੀ ਗੱਲ ਤੇ ਅਤੇ ਫਿਰ ਬੁੱਲ੍ਹਾਂ 'ਤੇ ਚੁੰਮਣਾ ਸ਼ੁਰੂ ਕਰ ਦਿੱਤਾ।

ਉੱਥੇ ਖੜ੍ਹੇ ਉਸ ਦੇ ਸੁਰੱਖਿਆ ਕਰਮਚਾਰੀ ਅਤੇ ਬਾਕੀ ਪ੍ਰਸ਼ੰਸਕ ਹੈਰਾਨ ਹਨ। ਗਾਇਕ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ

ਪੋਸਟ ਦੇ ਕੈਪਸ਼ਨ ਵਿੱਚ, ਐਨਰਿਕ ਨੇ ਲਿਖਿਆ: 'ਅੱਜ ਸ਼ੁੱਕਰਵਾਰ ਰਾਤ ਨੂੰ #LASVEGAS @resortsworldlv ਵਿੱਚ ਮਿਲਦੇ ਹਾਂ। axs.com/enriqueinvegas'

ਐਨਰਿਕ ਇਗਲੇਸਿਅਸ ਦੀ ਇਸ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ, 'ਉਹ ਬਹੁਤ ਖੁਸ਼ਕਿਸਮਤ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਮੇਰਾ ਸੁਪਨਾ ਹਾਹਾਹਾ।'

ਕੁਝ ਲੋਕਾਂ ਨੂੰ ਇਹ ਵੀ ਲੱਗਾ ਕਿ ਐਨਰਿਕ ਨੇ ਅਜਿਹਾ ਕਰਕੇ ਸਹੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸ ਰਹੇ ਹਨ ਅਤੇ ਐਨਰਿਕ 'ਤੇ ਭੜਾਸ ਕੱਢ ਰਹੇ ਹਨ