ਅਮਿਤਾਬ ਬੱਚਨ ਨੂੰ ਬਾਲੀਵੁੱਡ ਦਾ ਸ਼ਹਿਨਸ਼ਾਹ ਕਿਹਾ ਜਾਂਦਾ ਹੈ। ਬਿੱਗ ਬੀ ਫਿਲਮ ਇੰਡਸਟਰੀ 'ਤੇ ਤਕਰੀਬਨ 6 ਦਹਾਕਿਆਂ ਤੋਂ ਰਾਜ ਕਰ ਰਹੇ ਹਨ। 81 ਸਾਲਾਂ ਦੀ ਉਮਰ 'ਚ ਵੀ ਅਮਿਤਾਭ ਪੂਰੀ ਤਰ੍ਹਾਂ ਐਕਟਿਵ ਹਨ



ਅਤੇ ਐਕਟਿੰਗ ਦੀ ਦੁਨੀਆ 'ਚ ਵੀ ਹਾਲੇ ਤੱਕ ਖੂਬ ਧਮਾਲਾਂ ਪਾ ਰਹੇ ਹਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ।



ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਬਿੱਗ ਬੀ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।



ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ, ਉਹ ਉਨ੍ਹਾਂ ਨੂੰ ਅਸਾਨੀ ਨਾਲ ਨਹੀਂ ਮਿਿਲਿਆ। ਕਾਮਯਾਬੀ ਹਾਸਲ ਕਰਨ ਲਈ ਬਿੱਗ ਬੀ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ।



ਅਮਿਤਾਭ ਨੂੰ ਉਨ੍ਹਾਂ ਦੇ ਲੰਬੇ ਕੱਦ ਤੇ ਭਾਰੀ ਆਵਾਜ਼ ਕਰਕੇ ਕਈ ਜਗ੍ਹਾ ਤੋਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਅਮਿਤਾਬ ਆਲ ਇੰਡੀਆ ਰੇਡੀਓ 'ਚ ਵੀ ਨੌਕਰੀ ਕਰਨ ਲਈ ਗਏ



ਤਾਂ ਉਨ੍ਹਾਂ ਨੂੰ 'ਆਵਾਜ਼ ਠੀਕ ਨਹੀਂ ਹੈ' ਕਹਿ ਕੇ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਅਮਿਤਾਭ ਨੇ ਹੀਰੋ ਬਣਨ ਦਾ ਸੋਚਿਆ ਤਾਂ ਉਨ੍ਹਾਂ ਦਾ ਲੰਬਾ ਕੱਦ ਉਨ੍ਹਾਂ ਦੇ ਰਾਹ 'ਚ ਰੁਕਾਵਟ ਬਣਿਆ,



ਪਰ ਬਾਵਜੂਦ ਇਸ ਦੇ ਬਿੱਗ ਬੀ ਨੇ ਹਿੰਮਤ ਨਹੀਂ ਹਾਰੀ। ਅਮਿਤਾਭ ਬੱਚਨ ਦਾ ਸੰਘਰਸ਼ ਸਾਨੂੰ ਇਹ ਚੀਜ਼ ਸਿਖਾਉਂਦਾ ਹੈ ਕਿ ਜੇ ਅਸੀਂ ਜ਼ਿੰਦਗੀ 'ਚ ਹਾਰ ਨਾ ਮੰਨੀਏ ਤਾਂ ਮੰਜ਼ਿਲ ਜ਼ਰੂਰ ਮਿਲਦੀ ਹੈ।



ਬਾਲੀਵੁੱਡ ਐਕਟਰ ਤੇ ਕਾਮੇਡੀ ਦੇ ਬਾਦਸ਼ਾਹ ਮਹਿਮੂਦ ਨੇ ਅਮਿਤਾਭ ਬੱਚਨ ਦਾ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਖੂਬ ਸਾਥ ਦਿੱਤਾ ਸੀ। ਮਹਿਮੂਦ ਹੀ ਉਹ ਸ਼ਖਸ ਸਨ,



ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਪਣੀ ਫਿਲਮ 'ਚ ਹੀਰੋ ਦੇ ਤੌਰ 'ਤੇ ਪਹਿਲਾ ਬਰੇਕ ਦਿੱਤਾ ਸੀ। ਜੇ ਮਹਿਮੂਦ ਉਸ ਸਮੇਂ ਅਮਿਤਾਬ ਦੀ ਮਦਦ ਨਾ ਕਰਦੇ ਤਾਂ ਸ਼ਾਇਦ ਅਮਿਤਾਭ ਕਦੇ ਹੀਰੋ ਨਾ ਬਣ ਪਾਉਂਦੇ।



ਅਮਿਤਾਭ ਬੱਚਨ ਦੀ ਕਿਸਮਤ ਉਦੋਂ ਖੁੱਲ੍ਹੀ ਜਦੋਂ ਉਨ੍ਹਾਂ ਨੂੰ 'ਜ਼ੰਜੀਰ' ਫਿਲਮ ਆਫਰ ਹੋਈ। ਇਸ ਫਿਲਮ ਨੂੰ ਦੇਵ ਆਨੰਦ ਤੇ ਧਰਮਿੰਦਰ ਠੁਕਰਾ ਚੁੱਕੇ ਸੀ। ਠੁਕਰਾਈ ਹੋਈ ਫਿਲਮ ਨੇ ਹੀ ਅਮਿਤਾਭ ਬੱਚਨ ਦੀ ਕਿਸਮਤ ਚਮਕਾਈ


Thanks for Reading. UP NEXT

ਬਾਲੀਵੁੱਡ ਅਦਾਕਾਰਾ ਰੇਖਾ ਦਾ 69ਵਾਂ ਜਨਮਦਿਨ

View next story