ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ।

ਬਿੱਗ ਬੀ ਤਕਰੀਬਨ 50 ਸਾਲਾਂ ਤੋਂ ਬਾਲੀਵੁੱਡ ਤੇ ਰਾਜ ਕਰ ਰਹੇ ਹਨ। ਅੱਜ ਵੀ ਫ਼ਿਲਮ ਇੰਡਸਟਰੀ ਤੇ ਉਨ੍ਹਾਂ ਦਾ ਦਬਦਬਾ ਬਰਕਰਾਰ ਹੈ।

ਅੱਜ ਅਸੀਂ ਬਿੱਗ ਬੀ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਾਂਗੇ ਕਿ ਅਮਿਤਾਭ ਬੱਚਨ ਦੀ ਕੁੱਲ ਜਾਇਦਾਦ ਕਿੰਨੀ ਹੈ। ਇਸ ਦੇ ਨਾਲ ਹੀ ਉਹ ਮਹਿੰਗੀਆਂ ਗੱਡੀਆਂ ਦੇ ਵੀ ਸ਼ੌਕੀਨ ਹਨ।

ਅਮਿਤਾਭ ਬੱਚਨ ਆਪਣੇ ਦਮ ਤੇ ਅੱਜ 3500 ਕਰੋੜ ਦੀ ਜਾਇਦਾਦ ਦੇ ਮਾਲਕ ਹਨ

ਅਮਿਤਾਭ ਦੀ ਪਹਿਲੀ ਤਨਖਾਹ 500 ਰੁਪਏ ਸੀ। ਅੱਜ ਉਹ ਇਕ ਦਿਨ ਵਿੱਚ 5 ਕਰੋੜ ਕਮਾਉਂਦੇ ਹਨ। ਜੀ ਹਾਂ ਬਿੱਗ ਬੀ ਦੀ ਇੱਕ ਦਿਨ ਦੀ ਕਮਾਈ 5 ਕਰੋੜ ਤੋਂ ਵੀ ਜ਼ਿਆਦਾ ਹੈ

ਅਮਿਤਾਭ ਬੱਚਨ ਦੀ ਸਲਾਨਾ ਕਮਾਈ 60 ਕਰੋੜ ਦੱਸੀ ਜਾਂਦੀ ਹੈ। ਇੱਕ ਰਿਪੋਰਟ ਮੁਤਾਬਕ 2022 ਵਿੱਚ ਬਿੱਗ ਬੀ ਦੀ ਕੁੱਲ ਜਾਇਦਾਦ 410 ਮਿਲੀਅਨ ਅਮਰੀਕੀ ਡਾਲਰ ਯਾਨਿ 3500 ਕਰੋੜ ਰੁਪਏ ਹੈ

ਬਿੱਗ ਬੀ ਦੀ ਆਮਦਨ ਦਾ ਸਰੋਤ ਟੀਵੀ, ਫ਼ਿਲਮਾਂ ਤੇ ਇਸ਼ਤਿਹਾਰ ਦੇ ਨਾਲ ਨਾਲ ਸੋਸ਼ਲ ਮੀਡੀਆ ਵੀ ਹੈ। ਅਮਿਤਾਭ ਬੱਚਨ ਲਗਜ਼ਰੀ ਲਾਈਫ਼ ਜਿਉਂਦੇ ਹਨ

ਉਹ 80 ਸਾਲ ਦੀ ਉਮਰ `ਚ 4 ਬੰਗਲਿਆਂ ਤੇ ਕਰੋੜਾਂ ਦੀਆਂ ਗੱਡੀਆਂ ਦੇ ਮਾਲਕ ਹਨ।

ਅਮਿਤਾਭ ਬੱਚਨ ਦੇ ਕਾਰ ਕਲੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਕੋਲ ਰੇਂਜ ਰੋਵਰ, ਰੋਲਜ਼ ਰਾਇਸ ਤੇ ਮਿੰਨੀ ਕੂਪਰ ਵਰਗੀਆਂ ਕਾਰਾਂ ਹਨ।

ਅਮਿਤਾਭ ਬੱਚਨ ਦੀ ਸਭ ਤੋਂ ਮਹਿੰਗੀ ਕਾਰ ਰੋਲਜ਼ ਰਾਇਸ ਹੈ ਜਿਸ ਦੀ ਕੀਮਤ 6 ਕਰੋੜ ਰੁਪਏ ਹੈ।