Ananya Panday Viral Video: ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਆਦਿਤਿਆ ਰਾਏ ਕਪੂਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਹੈ।



ਡੇਟਿੰਗ ਦੀਆਂ ਖਬਰਾਂ ਵਿਚਕਾਰ ਹੁਣ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਹੈ ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।



ਹਾਲ ਹੀ 'ਚ ਅਨੰਨਿਆ ਪਾਂਡੇ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ, ਜਿੱਥੇ ਉਹ ਪਿੰਕ ਆਊਟਫਿਟ 'ਚ ਨਜ਼ਰ ਆਈ ਸੀ।



ਇਸ ਦੌਰਾਨ ਅਦਾਕਾਰਾ ਦੀ ਟੀ-ਸ਼ਰਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਹ ਸੁਰਖੀਆਂ 'ਚ ਰਹੀ। ਅਸਲ 'ਚ ਅਨੰਨਿਆ ਦੀ ਟੀ-ਸ਼ਰਟ 'ਤੇ 'ਕਪੂਰ' ਨਾਂ ਲਿਖਿਆ ਹੋਇਆ ਹੈ।



ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਅਦਾਕਾਰਾ ਨੇ ਆਦਿਤਿਆ ਰਾਏ ਕਪੂਰ ਦੇ ਨਾਂ ਵਾਲੀ ਟੀ-ਸ਼ਰਟ ਪਾਈ ਹੋਈ ਹੈ।



ਹੁਣ ਇਸ ਵੀਡੀਓ 'ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ, ਜਿੱਥੇ ਯੂਜ਼ਰਸ ਮਜ਼ਾਕੀਆ ਟਿੱਪਣੀਆਂ ਕਰਕੇ ਅਨੰਨਿਆ ਪਾਂਡੇ ਦਾ ਆਨੰਦ ਲੈ ਰਹੇ ਹਨ।



ਇਕ ਯੂਜ਼ਰ ਨੇ ਲਿਖਿਆ, 'ਮੱਥੇ 'ਤੇ ਆਦਿਤਿਆ ਦੇ ਨਾਂ ਦਾ ਟੈਟੂ ਬਣਵਾ ਲੈਣਾ ਚਾਹੀਦਾ ਸੀ। ਵੈਸੇ ਵੀ, ਅਨੰਨਿਆ ਨੂੰ ਕੰਮ ਹੀ ਕੀ ਆ?



ਤਾਂ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਉਸ ਲਈ ਆਦਿਤਿਆ ਦੀ ਦੁਲਹਨ ਬਣਨਾ ਜਲਦਬਾਜ਼ੀ ਹੈ। ਇਸ ਲਈ ਉਹ ਆਲੀਆ ਦੀ ਤਰ੍ਹਾਂ ਇਸ ਚੀਜ਼ ਨੂੰ ਫੋਰਸ ਕਰ ਰਹੀ ਹੈ।



ਦੱਸ ਦੇਈਏ ਕਿ ਇਨ੍ਹਾਂ ਦੋਹਾਂ ਸਿਤਾਰਿਆਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ ਪਰ ਦੋਹਾਂ ਨੇ ਹੁਣ ਤੱਕ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ।



ਹਾਲਾਂਕਿ ਅਨੰਨਿਆ ਪਾਂਡੇ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਆਦਿਤਿਆ ਨਾਲ ਆਪਣੇ ਰਿਸ਼ਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਤੇ ਕੁਝ ਅਜਿਹੇ ਖੁਲਾਸੇ ਹੋਏ ਸਨ, ਜਿਸ ਨੇ ਉਨ੍ਹਾਂ ਦੇ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ ਸੀ।