ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜਸੇਵਾ ਕਰਨ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ।



ਅੱਜ ਉਹ ਆਪਣੀ 'ਏਕ ਜ਼ਰੀਆ' ਨਾਮ ਦੀ ਐਨਜੀਓ ਰਾਹੀਂ ਲੋਕ ਸੇਵਾ ਕਰ ਰਿਹਾ ਹੈ। ਹੁ



ਣ ਅਨਮੋਲ ਕਵਾਤਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸਕੂਲ ਦੇ ਕ੍ਰਿਸਮਸ ਫੰਕਸ਼ਨ 'ਚ ਨਜ਼ਰ ਆ ਰਿਹਾ ਹੈ।



ਦਰਅਸਲ, ਲੁਧਿਆਣਾ ਦੇ ਇੱਕ ਪ੍ਰਾਇਵੇਟ ਸਕੂਲ ਨੇ ਅਨਮੋਲ ਨੂੰ ਮੁੱਖ ਮਹਿਮਾਨ ਵਜੋਂ ਆਪਣੇ ਸਕੂਲ 'ਚ ਸੱਦਾ ਦਿੱਤਾ ਸੀ।



ਇੱਥੇ ਉਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਚਿਆਂ ਨੂੰ ਕ੍ਰਿਸਮਸ ਜ਼ਰੂਰ ਮਨਾਉਣਾ ਚਾਹੀਦਾ ਹੈ, ਪਰ ਨਾਲ ਹੀ ਆਪਣੇ ਸਿੱਖ ਇਤਿਹਾਸ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।



ਹਰ ਬੱਚੇ ਨੂੰ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਬਾਰੇ ਪਤਾ ਹੋਣਾ ਚਾਹੀਦਾ ਹੈ।



ਹਰ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜ਼ੋਰਾਵਰ ਸਿੰਘ ਕੌਣ ਹੈ। ਕ੍ਰਿਸਮਸ ਮਨਾਓ, ਪਰ ਆਪਣੇ ਸੱਭਿਆਚਾਰ ਨੂੰ ਵੀ ਨਾ ਭੁੱਲੋ।



ਅਨਮੋਲ ਕਵਾਤਰਾ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਉਸ ਦੇ ਇਸ ਵੀਡੀਓ 'ਤੇ ਖੂਬ ਕਮੈਂਟ ਕਰਕੇ ਉਸ ਤੇ ਪਿਆਰ ਦੀ ਵਰਖਾ ਕਰ ਰਹੇ ਹਨ।



ਦੱਸ ਦਈਏ ਕਿ ਅਨਮੋਲ ਕਵਾਤਰਾ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਖਾਸ ਕਰਕੇ ਉਸ ਦੇ ਮੋਟੀਵੇਸ਼ਨਲ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।



ਇਹੀ ਨਹੀਂ ਅਨਮੋਲ ਕਵਾਤਰਾ ਦੇ ਸੋਸ਼ਲ ਮੀਡੀਆ' 'ਤੇ ਕਾਫੀ ਵਧੀਆ ਫੈਨ ਫਾਲੋਇੰਗ ਹੈ। ਅਨਮੋਲ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 2 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ।