ਅਨੁਸ਼ਕਾ ਸੇਨ ਆਪਣੇ ਫੈਸ਼ਨ ਸਟੇਟਮੈਂਟਾਂ ਕਾਰਨ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ ਜਦੋਂ ਵੀ ਉਹ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਮਿੰਟਾਂ 'ਚ ਹੀ ਵਾਇਰਲ ਹੋ ਜਾਂਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਵੇਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਹ ਹਰ ਵਾਰ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਇਨ੍ਹਾਂ ਤਸਵੀਰਾਂ 'ਚ ਉਸ ਦਾ ਕੂਲ ਲੁੱਕ ਦੇਖ ਕੇ ਇੱਕ ਵਾਰ ਫਿਰ ਲੋਕਾਂ ਦੇ ਹੋਸ਼ ਉੱਡ ਗਏ ਹਨ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਨੇ ਨੀਲੇ ਰੰਗ ਦੀ ਫਲੋਰਲ ਵਨ-ਪੀਸ ਡਰੈੱਸ ਪਾਈ ਹੋਈ ਹੈ ਅਭਿਨੇਤਰੀ ਨੇ ਸਿਰ 'ਤੇ ਟੋਪੀ, ਅੱਖਾਂ ' ਤੇ ਸਨਗਲਾਸ ਤੇ ਹਲਕੇ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਇਨ੍ਹੀਂ ਦਿਨੀਂ ਅਦਾਕਾਰਾ ਮਿਆਮੀ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਉੱਥੋਂ ਹੀ ਉਨ੍ਹਾਂ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ