ਸੇਬ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਫਲਾਂ ਵਿੱਚੋਂ ਇੱਕ ਹੈ।
ਹਰ ਉਮਰ ਦੇ ਲੋਕ ਇਸ ਫਲ ਦਾ ਸੇਵਨ ਕਰਦੇ ਹਨ ਅਤੇ ਇਸ ਨੂੰ ਖਾਣ ਲਈ ਬੱਚਿਆਂ ਨੂੰ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਪੈਂਦਾ।
ਹਾਲਾਂਕਿ ਜ਼ਿਆਦਾਤਰ ਲੋਕ ਲਾਲ ਰੰਗ ਦੇ ਸੇਬ ਹੀ ਖਾਣਾ ਪਸੰਦ ਕਰਦੇ ਹਨ।
ਇਸਤੋਂ ਇਲਾਵਾ ਪੀਲੇ ਅਤੇ ਹਰੇ ਰੰਗ ਦੇ ਸੇਬ ਵੀ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੁੰਦੇ ਹਨ।
ਹਰ ਫਲ ਵਿੱਚ ਇੱਕ ਤੋਂ ਵੱਧ ਗੁਣ ਹੁੰਦੇ ਹਨ ਅਤੇ ਇਹ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਵੀ ਦਿੰਦੇ ਹਨ।
ਲਾਲ ਰੰਗ ਦੇ ਸੇਬਾਂ ਵਿੱਚ ਐਂਟੀਆਕਸੀਡੈਂਟਸ ਸਭ ਤੋਂ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ।
ਪੀਲੇ ਛਿਲਕੇ ਵਾਲੇ ਸੇਬ ਕੈਰੋਟੀਨੋਇਡ, ਪੋਟਾਸ਼ੀਅਮ, ਆਇਰਨ ਅਤੇ ਜ਼ਿੰਕ ਨਾਲ ਭਰਪੂਰ ਹੁੰਦੇ ਹਨ।
ਹਰੇ ਸੇਬਾਂ ਵਿੱਚ quercetin ਨਾਮ ਦਾ ਤੱਤ ਬਹੁਤ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਸੇਬ ਨੂੰ ਕਾਲੇ ਨਮਕ ਦੇ ਨਾਲ ਖਾਧਾ ਜਾਵੇ ਤਾਂ ਇਸ ਦਾ ਸਵਾਦ ਅਤੇ ਗੁਣ ਦੋਵੇਂ ਵਧ ਜਾਂਦੇ ਹਨ।
ਸੇਬ ਦੇ ਬੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਨਾਲ ਉਲਟੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।