ਰੋਟੀ ਸਾਡੇ ਸਾਰਿਆਂ ਦੀ ਡਾਈਟ ਦਾ ਅਹਿਮ ਹਿੱਸਾ ਹੈ ਪਰ ਜੇਕਰ ਰੋਟੀ ਨੂੰ ਸਹੀ ਢੰਗ ਨਾਲ ਨਾ ਬਣਾਇਆ ਜਾਵੇ ਤਾਂ ਇਸ ਦੇ ਸੇਵਨ ਨਾਲ ਸਿਹਤ ਨੂੰ ਬਹੁਤਾ ਫਾਇਦਾ ਨਹੀਂ ਮਿਲਦਾ।



ਰੋਟੀ ਸਾਡੀ ਪਲੇਟ ਦਾ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਭੋਜਨ ਅਧੂਰਾ ਲੱਗਦਾ ਹੈ। ਰੋਟੀ ਨੂੰ ਤਾਕਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ।



ਰੋਟੀ ਖਾਣ ਨਾਲ ਸਿਹਤ 'ਚ ਸੁਧਾਰ ਹੁੰਦਾ ਹੈ। ਅਕਸਰ ਘਰ ਵਿੱਚ ਰੋਟੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।



ਸਿਹਤ ਲਈ ਫਾਇਦੇਮੰਦ ਹੁੰਦੀ ਹੈ ਪਰ ਜੇਕਰ ਰੋਟੀ ਨੂੰ ਸਹੀ ਤਰੀਕੇ ਨਾਲ ਨਾ ਬਣਾਇਆ ਜਾਵੇ ਤਾਂ ਇਹ ਸਿਹਤ ਨੂੰ ਬਣਨ ਨਹੀਂ ਦਿੰਦੀ। ਇਸ ਵਜ੍ਹਾ ਕਰਕੇ ਰੋਟੀ ਸਰੀਰ ਨੂੰ ਨਹੀਂ ਲੱਗਦੀ।



ਆਟੇ ਨੂੰ ਗੁੰਨਣ ਤੋਂ ਤੁਰੰਤ ਬਾਅਦ ਕਦੇ ਵੀ ਤਾਜ਼ੀ ਰੋਟੀ ਨਾ ਬਣਾਓ। ਆਟੇ ਨੂੰ ਗੁੰਨਣ ਤੋਂ ਬਾਅਦ, ਇਸ ਨੂੰ ਘੱਟੋ-ਘੱਟ ਪੰਜ ਮਿੰਟ ਜਾਂ ਇਸ ਤੋਂ ਵੱਧ ਸਮੇਂ ਲਈ ਰੱਖੋ ਅਤੇ ਜਦੋਂ ਇਹ ਫਰਮੇਟ ਲੱਗੇ ਤਾਂ ਰੋਟੀਆਂ ਬਣਾ ਲਓ।



ਇਸ ਨਾਲ ਚੰਗੇ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ ਅਤੇ ਰੋਟੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ।



ਜੇਕਰ ਤੁਸੀਂ ਵੀ ਨਾਨ-ਸਟਿਕ ਪੈਨ 'ਤੇ ਰੋਟੀ ਬਣਾ ਰਹੇ ਹੋ ਤਾਂ ਇਹ ਇੱਕ ਗੰਭੀਰ ਗਲਤੀ ਹੈ। ਤੁਸੀਂ ਰੋਟੀ ਨੂੰ ਕਿਵੇਂ ਪਕਾ ਰਹੇ ਹੋ, ਇਹ ਬਹੁਤ ਮਾਇਨੇ ਰੱਖਦਾ ਹੈ।



ਇਸ ਲਈ ਰੋਟੀ ਨੂੰ ਨਾਨ-ਸਟਿਕ ਤਵੇ 'ਤੇ ਨਹੀਂ ਸਗੋਂ ਲੋਹੇ ਦੇ ਤਵੇ 'ਤੇ ਪਕਾਉਣਾ ਚਾਹੀਦਾ ਹੈ। ਲੋਹੇ ਦੇ ਤਵੇ ਉੱਤੇ ਬਣੀ ਰੋਟੀ ਸਿਹਤ ਨੂੰ ਲਾਭ ਦਿੰਦੀ ਹੈ।



ਲੋਕ ਅਕਸਰ ਗਰਮ ਰੋਟੀਆਂ ਨੂੰ ਐਲੂਮੀਨੀਅਮ ਫੁਆਇਲ ਨਾਲ ਲਪੇਟਦੇ ਹਨ। ਇਸ ਨੂੰ ਸਭ ਤੋਂ ਵੱਡੀ ਗਲਤੀ ਮੰਨਿਆ ਜਾਂਦਾ ਹੈ। ਅਜਿਹਾ ਕਰਨਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।



ਜੇ ਤੁਸੀਂ ਰੋਟੀ ਨੂੰ ਲਪੇਟਣਾ ਹੈ, ਤਾਂ ਇਸ ਨੂੰ ਕੱਪੜੇ ਵਿੱਚ ਲਪੇਟੋ।