ਟੀ-20 ਵਿਸਵ ਕੱਪ (T20 World Cup 2022) ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਲਬੋਰਨ ਵਿੱਚ ਇੱਕ ਮੈਚ ਖੇਡਿਆ ਜਾ ਰਿਹਾ ਹੈ।

ਟੀ-20 ਵਿਸ਼ਵ ਕੱਪ 'ਚ ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਖੇਡ ਰਹੀਆਂ ਹਨ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੇਂਦਬਾਜ਼ੀ ਦੇ ਜ਼ਰੀਏ ਟੀਮ ਇੰਡੀਆ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ।

ਅਰਸ਼ਦੀਪ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ (0) ਉੱਤੇ ਆਊਟ ਕਰ ਦਿੱਤਾ ਹੈ।

ਇਸ ਤੋਂ ਬਾਅਦ ਉਹਨਾਂ ਨੇ ਮੁਹੰਮਦ ਰਿਜ਼ਵਾਨ (4) ਨੂੰ ਬਾਊਂਸਰ ਦੇ ਜਾਲ 'ਚ ਫਸਾ ਕੇ ਪਵੇਲੀਅਨ ਦੀ ਰਾਹ ਉੱਤੇ ਭੇਜ ਦਿੱਤਾ।

ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਖਿਡਾਰੀ ਆਕਿਬ ਜਾਵੇਦ ਨੇ ਅਰਸ਼ਦੀਪ ਸਿੰਘ ਨੂੰ ਬੇਸਿਕ ਗੇਂਦਬਾਜ਼ (Basic Bowler) ਦੱਸਿਆ ਸੀ।

ਭਾਰਤ-ਪਾਕਿ ਮੈਚ 'ਚ ਅਰਸ਼ਦੀਪ ਸਿੰਘ ਦਾ ਪਹਿਲਾ ਸਪੈੱਲ ਦੇਖ ਕੇ ਆਕਿਬ ਜਾਵੇਦ ਨੂੰ ਕਰਾਰਾ ਜਵਾਬ ਜ਼ਰੂਰ ਮਿਲਿਆ ਹੋਵੇਗਾ। ਅਰਸ਼ਦੀਪ ਨੇ ਪਾਕਿਸਤਾਨ ਟੀਮ ਦੇ ਦੋਵੇਂ ਮੁੱਖ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।

ਉਹਨਾਂ ਨੇ ਆਪਣੇ ਪਹਿਲੇ ਦੋ ਓਵਰਾਂ ਵਿੱਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਅਰਸ਼ਦੀਪ ਦੀ ਗੇਂਦਬਾਜ਼ੀ 'ਚ ਸਪੈੱਲ ਦੀ ਸ਼ੁਰੂਆਤ 'ਚ ਜ਼ਬਰਦਸਤ ਸਵਿੰਗ ਦੇਖਣ ਨੂੰ ਮਿਲੀ।

ਅਰਸ਼ਦੀਪ ਦੀ ਇਸ ਗੇਂਦਬਾਜ਼ੀ ਨੂੰ ਦੇਖ ਕੇ ਕਿਤੇ ਵੀ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਬੇਸਿਕ ਗੇਂਦਬਾਜ਼ ਹੈ।