ਉੱਘੀ ਅਦਾਕਾਰਾ ਆਸ਼ਾ ਪਾਰੇਖ ਨੇ ਹਾਲ ਹੀ ‘ਚ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਅੱਜ ਕੱਲ ਦੀਆਂ ਲੜਕੀਆਂ ਨੂੰ ਬੁਰਾ ਲੱਗ ਸਕਦਾ ਹੈ।

ਦਰਅਸਲ, ਅਦਾਕਾਰਾ ਨੇ ਔਰਤਾਂ ਵੱਲੋਂ ਆਪਣਾ ਰਵਾਇਤੀ ਭਾਰਤੀ ਪਹਿਰਾਵਾ ਛੱਡ ਵੈਸਟਰਨ ਕਲਚਰ ਅਪਨਾਉਣ ‘ਤੇ ਨਾਰਾਜ਼ਗੀ ਜਤਾਈ ਹੈ।

ਉਨ੍ਹਾਂ ਕਿਹਾ ਕਿ ਔਰਤਾਂ ਨੇ ਖਾਸ ਕਰਕੇ ਖਾਸ ਮੌਕਿਆਂ 'ਤੇ ਰਵਾਇਤੀ ਕੱਪੜੇ ਪਾਉਣੇ ਛੱਡ ਦਿੱਤੇ ਹਨ।

ਪਾਰੇਖ ਮੁਤਾਬਕ ਸਲਵਾਰ ਕਮੀਜ਼ ਅਤੇ ਘੱਗਰਾ ਚੋਲੀ ਦੀ ਥਾਂ ਪੱਛਮੀ ਸਟਾਇਲ ਦੇ ਗਾਊਨ ਨੇ ਲੈ ਲਈ ਹੈ ਅਤੇ ਆਸ਼ਾ ਪਾਰੇਖ ਇਸ ਤੋਂ ਬਹੁਤ ਦੁਖੀ ਹੈ।

ਇੱਕ ਸੈਸ਼ਨ ਵਿੱਚ ਬੋਲਦਿਆਂ ਆਸ਼ਾ ਪਾਰੇਖ ਨੇ ਕਿਹਾ, ਸਭ ਕੁਝ ਬਦਲ ਗਿਆ ਹੈ।

ਜੋ ਫਿਲਮਾਂ ਬਣ ਰਹੀਆਂ ਹਨ। ਮੈਨੂੰ ਨਹੀਂ ਪਤਾ, ਅਸੀਂ ਇੰਨੇ ਪੱਛਮੀ ਕਿਉਂ ਹੋ ਗਏ ਹਾਂ। ਕੁੜੀਆਂ ਗਾਊਨ ਪਾ ਕੇ ਵਿਆਹ ਵਿੱਚ ਆ ਰਹੀਆਂ ਹਨ।

ਅਰੇ ਭਾਈ ਸਾਡੀਆਂ ਸਾੜੀਆਂ, ਸਲਵਾਰ ਸੂਟ ਤੇ ਲਹਿੰਗਾ ਚੋਲੀ ਦਾ ਦੌਰ ਖਤਮ ਹੁੰਦਾ ਜਾ ਰਿਹਾ ਹੈ। ਤੁਸੀਂ ਸਾੜੀਆਂ, ਸਲਵਾਰ ਸੂਟ ਤੇ ਲਹਿੰਗਾ ਚੋਲੀ ਕਿਉਂ ਨਹੀਂ ਪਹਿਨਦੇ?

ਉਨ੍ਹਾਂ ਨੇ ਕਿਹਾ, ''ਉਹ ਸਿਰਫ ਪਰਦੇ 'ਤੇ ਅਭਿਨੇਤਰੀਆਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਦੀ ਨਕਲ ਕਰਨਾ ਚਾਹੁੰਦੇ ਹਨ। ਸਕਰੀਨ 'ਤੇ ਉਨ੍ਹਾਂ ਦੇ ਪਹਿਨਣ ਵਾਲੇ ਕੱਪੜਿਆਂ ਨੂੰ ਦੇਖ ਕੇ ਅਸੀਂ ਵੀ ਉਸੇ ਤਰ੍ਹਾਂ ਦੇ ਕੱਪੜੇ ਪਾਉਣ ਦੀ ਸੋਚਦੇ ਹਾਂ।.

ਕੁੜੀਆਂ ਪਰਵਾਹ ਨਹੀਂ ਕਰਦੀਆਂ ਭਾਵੇਂ ਉਹ ਮੋਟੀਆਂ ਹੋਣ ਜਾਂ ਪਤਲੀਆਂ, ਉਨ੍ਹਾਂ ਨੇ ਬੱਸ ਪੱਛਮੀ ਪਹਿਰਾਵਾ ਪਹਿਨਣਾ ਹੈ

ਸਾਡਾ ਭਾਰਤ ਪੱਛਮੀ ਸੱਭਿਆਚਾਰ ਦੇ ਰੰਗ 'ਚ ਰੰਗਦਾ ਜਾ ਰਿਹਾ ਹੈ ਤੇ ਮੈਂ ਇਸ ਤੋਂ ਦੁਖੀ ਹਾਂ।