ਸਲਮਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਰਨਰ-ਅੱਪ ਆਸਿਮ ਰਿਆਜ਼ ਇਨ੍ਹੀਂ ਦਿਨੀਂ ਚਰਚਾ 'ਚ ਸਨ।

ਆਸਿਮ ਸੱਲੂ ਮੀਆਂ ਨਾਲ ਫਿਲਮ 'ਕਿਕ 2' 'ਚ ਨਜ਼ਰ ਆਉਣ ਵਾਲੇ ਹਨ। ਕੀ ਇਹ ਖਬਰ ਹੈ ਸੱਚ, ਜਾਣੋ

ਦੱਸ ਦੇਈਏ ਕਿ ਪਹਿਲੇ ਭਾਗ ਯਾਨੀ ਕਿ 'ਕਿੱਕ' ਨੇ 2014 'ਚ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ।

ਸਲਮਾਨ ਦੀ ਮੋਸਟ ਅਵੇਟਿਡ 'ਕਿੱਕ 2' ਨੂੰ ਲੈ ਖਬਰਾਂ ਹਨ ਕਿ ਆਸਿਮ ਨੂੰ ਇਸ ਫਿਲਮ 'ਚ ਕਾਸਟ ਕੀਤਾ ਜਾ ਰਿਹਾ ਹੈ।

ਫ੍ਰੀ ਪ੍ਰੈਸ ਜਰਨਲ ਅਨੁਸਾਰ, “ਫਿਲਮ 2024 ਵਿੱਚ ਰਿਲੀਜ਼ ਹੋਵੇਗੀ। ਇਸ 'ਚ ਆਸਿਮ ਦੀ ਭੂਮਿਕਾ ਦਾ ਐਲਾਨ ਜਲਦੀ ਹੋਵੇਗਾ।

ਦੱਸ ਦੇਈਏ ਕਿ ਮੇਕਰਸ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ।

ਨਾਡਿਆਡਵਾਲਾ ਦੇ ਪੋਤੇ ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਦੁਆਰਾ ਇਸ ਨੂੰ ਖਾਰਜ ਕਰ ਦਿੱਤਾ ਗਿਆ।

ਟਵੀਟ 'ਚ ਲਿਖਿਆ, ''ਅਸੀਂ ਕਿੱਕ 2 ਲਈ ਆਪਣੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਾਂ ਅਤੇ ਇਹ ਖਬਰ ਸੱਚ ਨਹੀਂ ਹੈ।

ਅਸੀਂ ਸਾਰੇ ਮੀਡੀਆ ਘਰਾਣਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਸਪੱਸ਼ਟ ਕੀਤੇ ਬਿਨਾਂ ਖ਼ਬਰ ਨਾ ਛਾਪਣ।

ਦੱਸ ਦੇਈਏ ਕਿ 'ਕਿੱਕ' ਨੂੰ ਸਾਜਿਦ ਨਾਡਿਆਡਵਾਲਾ ਨੇ ਪ੍ਰੋਡਿਊਸ ਕੀਤਾ ਸੀ।