ਘਰ 'ਚ ਵਾਸਤੂ ਦਿਸ਼ਾਵਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਜੇਕਰ ਘਰ 'ਚ ਜਾਣੇ-ਅਣਜਾਣੇ 'ਚ ਕੁਝ ਚੀਜ਼ਾਂ ਨੂੰ ਗਲਤ ਦਿਸ਼ਾ 'ਚ ਰੱਖਿਆ ਜਾਵੇ ਤਾਂ ਉਨ੍ਹਾਂ ਦਾ ਸੁੱਖ, ਸ਼ਾਂਤੀ, ਦੌਲਤ, ਖੁਸ਼ਹਾਲੀ ਅਤੇ ਆਸ਼ੀਰਵਾਦ 'ਤੇ ਬੁਰਾ ਪ੍ਰਭਾਵ ਪੈਂਦਾ ਹੈ।



ਅਜਿਹੇ 'ਚ ਪਰਿਵਾਰ ਦੇ ਮੈਂਬਰਾਂ ਨੂੰ ਵੀ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਨਹੀਂ ਮਿਲਦਾ, ਵਾਸਤੂ ਮੁਤਾਬਕ ਘਰ 'ਚ ਜੁੱਤੀਆਂ ਅਤੇ ਚੱਪਲਾਂ ਦੀ ਸਹੀ ਦਿਸ਼ਾ ਵੀ ਦੱਸੀ ਗਈ ਹੈ। ਜੇਕਰ ਘਰ 'ਚ ਜੁੱਤੀਆਂ ਅਤੇ ਚੱਪਲਾਂ ਨੂੰ ਕਿਤੇ ਵੀ ਰੱਖਿਆ ਜਾਵੇ ਤਾਂ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ।



ਜੁੱਤੀਆਂ ਅਤੇ ਚੱਪਲਾਂ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪਰਿਵਾਰ ਦੀ ਖੁਸ਼ੀ ਅਤੇ ਸ਼ਾਂਤੀ ਭੰਗ ਹੁੰਦੀ ਹੈ।



ਇਸ ਕਾਰਨ ਘਰ ਆਈ ਲਕਸ਼ਮੀ ਜੀ ਘਰ ਦੇ ਬੂਹੇ ਤੋਂ ਪਰਤ ਜਾਂਦੇ ਹਨ। ਧਨ ਦੀ ਆਮਦ ਦਾ ਰਸਤਾ ਰੁਕ ਸਕਦਾ ਹੈ। ਜਿਸ ਕਰਕੇ ਆਰਥਿਕ ਤੰਗੀ ਦੇ ਵਿੱਚੋਂ ਲੰਘਣਾ ਪੈਂਦਾ ਹੈ।



ਵਾਸਤੂ ਦੇ ਮੁਤਾਬਕ ਜੁੱਤੀ ਅਤੇ ਚੱਪਲਾਂ ਨੂੰ ਉੱਤਰ ਜਾਂ ਪੂਰਬ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ ਹੈ, ਇਹ ਦੇਵੀ ਲਕਸ਼ਮੀ ਦੀ ਦਿਸ਼ਾ ਹੈ ਅਤੇ ਇਸ ਦਿਸ਼ਾ 'ਚ ਜੁੱਤੀਆਂ ਰੱਖਣ ਨਾਲ ਦੇਵੀ ਲਕਸ਼ਮੀ ਦਾ ਵਾਸ ਨਹੀਂ ਹੁੰਦਾ। ਇੱਥੇ ਜੁੱਤੀਆਂ ਅਤੇ ਚੱਪਲਾਂ ਹੋਣ ਕਾਰਨ ਬਰਕਤ ਘਰ ਤੋਂ ਚੱਲੀ ਜਾਂਦੀ ਹੈ।



ਵਾਸਤੂ ਮੁਤਾਬਕ ਘਰ 'ਚ ਹਮੇਸ਼ਾ ਅਲਮਾਰੀ 'ਚ ਜੁੱਤੀਆਂ ਅਤੇ ਚੱਪਲਾਂ ਰੱਖਣੀਆਂ ਚਾਹੀਦੀਆਂ ਹਨ। ਅਲਮਾਰੀ ਦੀ ਦਿਸ਼ਾ ਦੱਖਣ ਜਾਂ ਪੱਛਮ ਵੱਲ ਰੱਖੋ। ਜੁੱਤੀਆਂ ਅਤੇ ਚੱਪਲਾਂ ਰੱਖਣ ਲਈ ਇਹ ਦਿਸ਼ਾ ਸਹੀ ਮੰਨੀ ਜਾਂਦੀ ਹੈ।



ਜੁੱਤੇ ਅਤੇ ਚੱਪਲਾਂ ਨੂੰ ਕਦੇ ਵੀ ਘਰ ਦੇ ਬੈੱਡਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਹੈ। ਇਸ ਨਾਲ ਵਿਆਹੁਤਾ ਜੀਵਨ ਵਿੱਚ ਤਣਾਅ ਵਧਦਾ ਹੈ। ਪਤੀ-ਪਤਨੀ ਦੇ ਰਿਸ਼ਤੇ 'ਤੇ ਮਾੜਾ ਅਸਰ ਪੈਂਦਾ ਹੈ।



ਵਾਸਤੂ ਸ਼ਾਸਤਰ ਅਨੁਸਾਰ ਅੱਗ ਅਤੇ ਭੋਜਨ ਦੋਵੇਂ ਹੀ ਪੂਜਣਯੋਗ ਮੰਨੇ ਜਾਂਦੇ ਹਨ ਪਰ ਅੱਜਕੱਲ੍ਹ ਲੋਕ ਰਸੋਈ ਵਿੱਚ ਵੀ ਜੁੱਤੀਆਂ ਅਤੇ ਚੱਪਲਾਂ ਦੀ ਵਰਤੋਂ ਕਰਨ ਲੱਗ ਪਏ ਹਨ, ਜੋ ਕਿ ਵਾਸਤੂ ਅਨੁਸਾਰ ਗਲਤ ਹੈ।



ਰਸੋਈ ਵਿੱਚ ਜੁੱਤੀਆਂ ਅਤੇ ਚੱਪਲਾਂ ਨੂੰ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹ ਗਰੀਬੀ ਵੱਲ ਲੈ ਜਾਂਦਾ ਹੈ।