ਮੇਖ - ਕਾਰੋਬਾਰ ਦੇ ਸਬੰਧ ਵਿੱਚ ਨਵੇਂ ਮੌਕੇ ਮਿਲਣਗੇ। ਦਿਨ ਖੁਸ਼ੀਆਂ ਭਰਿਆ ਰਹੇਗਾ।
ਬ੍ਰਿਖ - ਕਾਰਜ ਸਥਾਨ 'ਤੇ ਤੁਹਾਡੇ ਨਾਲ ਕੰਮ ਕਰਨ ਵਾਲਿਆਂ 'ਤੇ ਭਰੋਸਾ ਕਰਕੇ ਦਿਨ ਦੀ ਸ਼ੁਰੂਆਤ ਕਰੋ।
ਮਿਥੁਨ- ਕਮਿਸ਼ਨ ਨਾਲ ਜੁੜੇ ਕੰਮ ਦਾ ਸੌਦਾ ਪੂਰਾ ਹੋਣ ਤੋਂ ਪਹਿਲਾਂ ਖੁਲਾਸਾ ਨਾ ਕਰੋ।
ਕਰਕ- ਵਿਆਹੁਤਾ ਜੀਵਨ ਵਿੱਚ ਵੀ ਦਿਨ ਵਧੀਆ ਤਰੀਕੇ ਨਾਲ ਨਹੀਂ ਲੰਘੇਗਾ।
ਸਿੰਘ ਰਾਸ਼ੀ- ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮਿਲਿਆ-ਜੁਲਿਆ ਨਤੀਜਾ ਮਿਲੇਗਾ।
ਕੰਨਿਆ- ਪੈਕੇਜਿੰਗ ਦਾ ਕਾਰੋਬਾਰ ਕਰਨ ਵਾਲਿਆਂ ਲਈ ਦਿਨ ਮੱਧਮ ਫਲਦਾਈ ਰਹਿਣ ਵਾਲਾ ਹੈ।
ਤੁਲਾ- ਸਿਹਤ ਦਾ ਧਿਆਨ ਰੱਖੋ। ਹੋਮ ਡਿਲੀਵਰੀ ਦਾ ਕਾਰੋਬਾਰ ਕਰਨ ਵਾਲਿਆਂ ਲਈ ਦਿਨ ਅਨੁਕੂਲ ਰਹੇਗਾ।
ਬ੍ਰਿਸ਼ਚਕ- ਖਿਡਾਰੀ ਘਰ ਵਿੱਚ ਅਭਿਆਸ ਦੇ ਜੁਗਾੜ ਵਿੱਚ ਲੱਗੇ ਹੋਣਗੇ। ਚੰਗੇ ਨਤੀਜੇ ਮਿਲਣਗੇ।
ਧਨੁ - ਤੁਹਾਨੂੰ ਸਾਰਿਆਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ।
ਮਕਰ- ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਦੋਸਤਾਂ ਨਾਲ ਸਮੂਹਿਕ ਚਰਚਾ ਕਰਨੀ ਚਾਹੀਦੀ ਹੈ।
ਕੁੰਭ - ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕੋਈ ਨਵਾਂ ਕੰਮ ਕਰੋਗੇ। ਵਿਆਹੁਤਾ ਜੀਵਨ ਵਿੱਚ ਤਣਾਅ ਵਧੇਗਾ।
ਮੀਨ- ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਕੁਝ ਧਿਆਨ ਰੱਖਣਾ ਹੋਵੇਗਾ।