ਕਾਫੀ ਸਮੇਂ ਤੋਂ ਭਾਰਤ ਵਿੱਚ ਟੈਸਲਾ ਦੇ ਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਅਤੇ ਹੁਣ ਇਹ ਕੰਪਨੀ ਭਾਰਤ ਵਿੱਚ ਜਲਦੀ ਹੀ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ।

ਇੱਕ ਰਿਪੋਰਟ ਮੁਤਾਬਕ, ਟੈਸਲਾ ਦੀ ਐਂਟਰੀ ਇਸ ਸਾਲ ਅਪ੍ਰੈਲ 2025 ਵਿੱਚ ਹੋਣ ਦੀ ਉਮੀਦ ਹੈ।

ਇੱਕ ਰਿਪੋਰਟ ਮੁਤਾਬਕ, ਟੈਸਲਾ ਦੀ ਐਂਟਰੀ ਇਸ ਸਾਲ ਅਪ੍ਰੈਲ 2025 ਵਿੱਚ ਹੋਣ ਦੀ ਉਮੀਦ ਹੈ।

ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਜੇਕਰ ਟੈਸਲਾ ਭਾਰਤ ਵਿੱਚ ਆਉਂਦੀ ਹੈ, ਤਾਂ ਇਸ ਦੀ ਕੀਮਤ ਕਰੋੜਾਂ ਵਿੱਚ ਹੋਵੇਗੀ,

ਪਰ ਹੁਣ ਇਹ ਪੱਕਾ ਹੋ ਗਿਆ ਹੈ ਕਿ ਕਮਪਨੀ ਭਾਰਤ ਵਿੱਚ 21 ਲੱਖ ਰੁਪਏ ਤੋਂ ਵੀ ਘੱਟ ਕੀਮਤ 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਿਆ ਸਕਦੀ ਹੈ।

CNBC-TV18 ਦੀ ਰਿਪੋਰਟ ਮੁਤਾਬਕ, ਟੈਸਲਾ ਭਾਰਤ ਵਿੱਚ ਅਪਰੈਲ 2025 ਵਿੱਚ ਐਂਟਰੀ ਕਰਨ ਜਾ ਰਹੀ ਹੈ।

ਕੰਪਨੀ ਬਰਲਿਨ ਦੇ ਪਲਾਂਟ ਤੋਂ ਇਲੈਕਟ੍ਰਿਕ ਕਾਰਾਂ ਦਾ ਆਯਾਤ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ।



ਇਲਾਨ ਮਸਕ ਦੀ ਟੈਸਲਾ ਸਭ ਤੋਂ ਪਹਿਲਾਂ ਭਾਰਤ ਵਿੱਚ 25 ਹਜ਼ਾਰ ਡਾਲਰ (ਲਗਭਗ 21 ਲੱਖ ਰੁਪਏ) ਤੋਂ ਘੱਟ ਕੀਮਤ ਵਾਲੀ ਇਲੈਕਟ੍ਰਿਕ ਕਾਰ ਲਿਆਉਣ ਦੀ ਤਿਆਰੀ ਵਿੱਚ ਹੈ।

ਸੂਤਰਾਂ ਮੁਤਾਬਕ, ਟੈਸਲਾ ਦਿੱਲੀ ਵਿੱਚ ਏਰੋਸਿਟੀ ਅਤੇ ਮੁੰਬਈ ਵਿੱਚ BKC ਵਿੱਚ ਆਪਣੇ ਸ਼ੋਰੂਮ ਲਈ ਜਗ੍ਹਾ ਫਾਈਨਲ ਕਰ ਰਹੀ ਹੈ।



ਇਸ ਦੇ ਨਾਲ, ਕੰਪਨੀ ਨੇ ਨੌਕਰੀਆਂ ਲਈ ਵੀ ਵਿਗਿਆਪਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਸਟੋਰ ਮੈਨੇਜਰ, ਸਰਵਿਸ ਟੈਕਨੀਸ਼ੀਅਨ ਅਤੇ ਸਰਵਿਸ ਐਡਵਾਈਜ਼ਰ ਵਰਗੀਆਂ ਨੌਕਰੀਆਂ ਖੁੱਲ੍ਹਣ ਦੀ ਉਮੀਦ ਹੈ।