ਕੇਂਦਰ ਸਰਕਾਰ ਨੇ 3 ਸਤੰਬਰ, 2025 ਦੀ ਰਾਤ ਨੂੰ ਨਵੇਂ GST ਸਲੈਬਾਂ ਨੂੰ ਮਨਜ਼ੂਰੀ ਦੇ ਦਿੱਤੀ।

Published by: ਗੁਰਵਿੰਦਰ ਸਿੰਘ

ਇਸ ਨਾਲ ਕਾਰਾਂ 'ਤੇ ਟੈਕਸ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ। ਨਵੇਂ GST ਨਿਯਮ 22 ਸਤੰਬਰ ਤੋਂ ਲਾਗੂ ਹੋ ਗਏ ਹਨ।

ਇਸਦਾ ਸਿੱਧਾ ਅਸਰ ਆਮ ਗਾਹਕਾਂ ਦੀ ਜੇਬ 'ਤੇ ਪਵੇਗਾ, ਕਿਉਂਕਿ ਕਾਰਾਂ ਹੁਣ ਪਹਿਲਾਂ ਨਾਲੋਂ ਸਸਤੀਆਂ ਹੋ ਜਾਣਗੀਆਂ।

Published by: ਗੁਰਵਿੰਦਰ ਸਿੰਘ

ਮਾਰੂਤੀ ਸੁਜ਼ੂਕੀ ਕਾਰਾਂ ਵਿੱਚੋਂ S-Presso ਸਭ ਤੋਂ ਉੱਪਰ ਹੈ, ਜਿਸਦੀ ਕੀਮਤ ₹1.29 ਲੱਖ ਤੱਕ ਘਟੀ ਹੈ।



ਫ੍ਰੌਂਕਸ ਅਤੇ ਬ੍ਰੇਜ਼ਾ ਦੀ ਕੀਮਤ ਵਿੱਚ ਵੀ ₹1.12 ਲੱਖ ਤੱਕ ਦੀ ਕਟੌਤੀ ਹੋਈ ਹੈ, ਜਦੋਂ ਕਿ ਗ੍ਰੈਂਡ ਵਿਟਾਰਾ ਹੁਣ ₹1.07 ਲੱਖ ਸਸਤੀ ਹੋ ਗਈ ਹੈ।

ਮਾਰੂਤੀ ਸੁਜ਼ੂਕੀ ਸੇਲੇਰੀਓ ਦੀ ਕੀਮਤ ₹94,000 ਘੱਟ ਗਈ ਹੈ, ਜਦੋਂ ਕਿ ਵੈਗਨਆਰ ₹80,000 ਸਸਤੀ ਹੋ ਗਈ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ, ਸਵਿਫਟ, ਡਿਜ਼ਾਇਰ ਅਤੇ ਬਲੇਨੋ ਦੀਆਂ ਕੀਮਤਾਂ ਵਿੱਚ ਕ੍ਰਮਵਾਰ ₹84,000, ₹86,000 ਅਤੇ ₹87,000 ਦੀ ਕਟੌਤੀ ਕੀਤੀ ਗਈ ਹੈ।



ਜਦੋਂ ਕਿ ਜਿਮਨੀ ਦੀ ਕੀਮਤ ਵਿੱਚ ₹51,000 ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਰਟਿਗਾ ₹46,000 ਦੀ ਸਸਤੀ ਹੋ ਗਈ ਹੈ।

Published by: ਗੁਰਵਿੰਦਰ ਸਿੰਘ

ਜੀਐਸਟੀ ਕਟੌਤੀ ਤੋਂ ਫਰੌਂਕਸ, ਬ੍ਰੇਜ਼ਾ, ਗ੍ਰੈਂਡ ਵਿਟਾਰਾ ਤੇ ਐਸ-ਪ੍ਰੈਸੋ ਨੂੰ ਸਭ ਤੋਂ ਵੱਧ ਫਾਇਦਾ ਹੋ ਰਿਹਾ ਹੈ।