Hania Aamir Entry in Pollywood: ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਮੌਜੂ਼ਦ ਹਨ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ। ਜਿਸ ਵਿੱਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸਨੂੰ ਸ਼ਾਮਿਲ ਹਨ। ਇਸ ਵਿਚਾਲੇ ਹਾਨੀਆ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਾ ਦਿੱਤੀ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਹਾਨੀਆ ਆਮਿਰ ਦੀ ਪੰਜਾਬੀ ਗਾਇਕ ਕਰਨ ਔਜਲਾ ਅਤੇ ਬਾਦਸ਼ਾਹ ਨਾਲ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਵੇਖ ਜਿੱਥੇ ਪ੍ਰਸ਼ੰਸਕ ਹੈਰਾਨ ਹਨ, ਉੱਥੇ ਹੀ ਖੁਸ਼ ਵੀ ਹਨ। ਇਨ੍ਹਾਂ ਸਿਤਾਰਿਆਂ ਨੂੰ ਇਕੱਠਿਆਂ ਵੇਖ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ, ਕਿ ਹਾਨੀਆ ਆਮਿਰ ਨੂੰ ਪੰਜਾਬੀ ਗੀਤ ਵਿੱਚ ਕਰਨ ਔਜਲਾ ਅਤੇ ਰੈਪਰ ਬਾਦਸ਼ਾਹ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਵੱਲੋਂ ਇਸ ਗੱਲ ਦੀ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਨੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਰੈਪਰ ਬਾਦਸ਼ਾਹ ਨਾਲ ਆਪਣੀਆ ਮਸਤੀ ਭਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ, ਕਿ ਉਹ ਕਦੋਂ ਆਪਣੇ ਪ੍ਰੋਜੈਕਟ ਨੂੰ ਰਿਵੀਲ ਕਰਨਗੇ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਨੀਆ ਆਮਿਰ ਪਾਕਿਸਤਾਨ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਨਾ ਸਿਰਫ ਪਾਕਿਸਤਾਨ ਸਗੋਂ ਪੰਜਾਬ ਵਿੱਚ ਬੈਠੇ ਪੰਜਾਬੀਆਂ ਦਾ ਵੀ ਦਿਲ ਜਿੱਤਿਆ ਹੈ।