ਵਿਟਾਮਿਨ ਬੀ, ਸੀ, ਐਂਟੀਆਕਸੀਡੈਂਟਸ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ ਨਾਲ ਭਰਪੂਰ, ਕੀਵੀ ਨੂੰ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਵੀ ਕਿਹਾ ਜਾਂਦਾ ਹੈ। ਅਦਭੁਤ ਲਾਭਾਂ ਦੇ ਮੱਦੇਨਜ਼ਰ, ਮਾਹਰ ਸਭ ਨੂੰ ਕੀਵੀ ਖਾਣ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਕੀਵੀ ਖਾਣ ਨਾਲ ਸਰੀਰ ਨੂੰ ਕਿਵੇਂ ਲਾਭ ਮਿਲਦਾ ਹੈ। ਤਣਾਅ, ਤਮਾਕੂਨੋਸ਼ੀ, ਕੈਂਸਰ, ਕੀਮੋਥੈਰੇਪੀ, ਰੇਡੀਏਸ਼ਨ, ਵਧੇਰੇ ਦਵਾਈਆਂ ਅਤੇ ਪ੍ਰਦੂਸ਼ਣ ਸਾਡੇ ਡੀਐਨਏ ਨੂੰ ਪ੍ਰਭਾਵਤ ਕਰਦੇ ਹਨ। ਇਸ ਦੇ ਕਾਰਨ ਗੁਰਦੇ, ਜਿਗਰ ਤੇ ਦਿਮਾਗ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਕੀਵੀ ਡੀਐਨਏ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੀ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਕੀਵੀ ਦਾ ਨਿਯਮਤ ਸੇਵਨ ਕੋਲਨ ਕੈਂਸਰ ਦੇ ਜੋਖਮ ਨੂੰ ਘਟਾਉਂਦੀ ਹੈ। ਇਮਿਊਨਿਟੀ ਬੂਸਟਰ ਕੀਵੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਇੱਕ ਦਿਨ ਵਿੱਚ ਲਗਭਗ ਦੋ ਜਾਂ ਤਿੰਨ ਕੀਵੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ।