ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅੱਜ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਂਦੀ ਆ ਰਹੀ ਹੈ।



ਆਪਣੀ ਕਮਾਲ ਦੀ ਕਾਮਿਕ ਟਾਈਮਿੰਗ ਕਾਰਨ ਭਾਰਤੀ ਚੋਟੀ ਦੇ ਸਟੈਂਡ ਅੱਪ ਕਾਮੇਡੀਅਨਾਂ ਵਿੱਚ ਗਿਣੀ ਜਾਂਦੀ ਹੈ।



ਸਟੇਜ 'ਤੇ ਉਸ ਦਾ ਪ੍ਰਦਰਸ਼ਨ ਹੋਵੇ ਜਾਂ ਉਸ ਦੀਆਂ ਦਿਲਚਸਪ ਸੋਸ਼ਲ ਮੀਡੀਆ ਪੋਸਟਾਂ, ਭਾਰਤੀ ਸਿੰਘ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਿਚ ਕੋਈ ਕਸਰ ਨਹੀਂ ਛੱਡਦੀ।



ਇਸ ਦੇ ਨਾਲ ਹੀ ਭਾਰਤੀ ਸਿੰਘ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਤੀ ਹਰਸ਼ ਨਾਲ ਇੱਕ ਵੱਡੀ ਫਿਲਮ ਵਿੱਚ ਨਜ਼ਰ ਆਵੇਗੀ।



ਇੰਟਰਵਿਊ ਦੌਰਾਨ ਭਾਰਤੀ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਕੈਮਿਓ ਰੋਲ (ਮਹਿਮਾਨ ਭੂਮਿਕਾ) ਕਰ ਰਹੀ ਹੈ।



ਇਸ ਫਿਲਮ ਵਿਚ ਉਸ ਨੂੰ ਇਹ ਰੋਲ ਕਿਵੇਂ ਮਿਲਿਆ, ਇਸ ਬਾਰੇ ਗੱਲ ਕਰਦੇ ਹੋਏ ਭਾਰਤੀ ਨੇ ਕਿਹਾ ਕਿ ਅਚਾਨਕ ਇਕ ਦਿਨ ਉਸ ਨੂੰ ਕਰਨ ਜੌਹਰ ਦੀ ਟੀਮ ਦਾ ਫੋਨ ਆਇਆ।



ਉਸ ਨੇ ਦੱਸਿਆ ਕਿ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿਚ ਇੱਕ ਰੋਲ ਹੈ ਅਤੇ ਉਸ ਨੂੰ ਅਤੇ ਹਰਸ਼ ਨੂੰ ਫ਼ਿਲਮ ਵਿੱਚ ਕੈਮਿਓ ਰੋਲ ਨਿਭਾਉਣ ਲਈ ਸੱਦਾ ਦਿੱਤਾ ਹੈ।



ਉਨ੍ਹਾਂ ਕਿਹਾ ਕਿ ਸੈੱਟ 'ਤੇ ਸ਼ਰਧਾ ਆਰੀਆ ਵੀ ਉਨ੍ਹਾਂ ਨਾਲ ਸੀ ਅਤੇ ਕਰਨ ਜੌਹਰ ਨਾਲ ਕੰਮ ਕਰਨਾ ਮਜ਼ੇਦਾਰ ਸੀ।



ਕਰਨ ਜੌਹਰ ਦੀ ਰੋਮਾਂਟਿਕ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



ਫਿਲਮ 'ਚ ਰਣਵੀਰ ਰੌਕੀ ਖਟੂਰੀਆ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਦਕਿ ਆਲੀਆ ਰਾਣੀ ਚੈਟਰਜੀ ਦਾ ਕਿਰਦਾਰ ਨਿਭਾਏਗੀ।