Leave Encashment Exemption: ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੋਦੀ ਸਰਕਾਰ ਨੇ ਕੇਂਦਰੀ ਬਜਟ ਵਿੱਚ ਕੀਤੇ ਐਲਾਨ ਮੁਤਾਬਕ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸੇਵਾਮੁਕਤੀ ’ਤੇ ਮਿਲਣ ਵਾਲੇ ਛੁੱਟੀਆਂ ਦੇ ਨਕਦ ਭੁਗਤਾਨ (Leave Encashment Exemption) ਦੀ ਰਾਸ਼ੀ ’ਤੇ ਆਮਦਨ ਕਰ ਛੋਟ ਸੀਮਾ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ ਹੈ।



ਦੱਸ ਦਈਏ ਕਿ ਗੈਰ-ਸਰਕਾਰੀ ਕਰਮਚਾਰੀਆਂ ਨੂੰ ਛੁੱਟੀਆਂ ਦੇ ਨਕਦ ਭੁਗਤਾਨ ’ਤੇ ਮਿਲਣ ਵਾਲੀ ਰਾਸ਼ੀ ’ਤੇ ਹੁਣ ਤਕ ਆਮਦਨ ਕਰ ਦੀ ਛੋਟ ਸੀਮਾ 3 ਲੱਖ ਰੁਪਏ ਸੀ।



ਇਹ ਸੀਮਾ ਸਾਲ 2002 ਵਿੱਚ ਤੈਅ ਕੀਤੀ ਗਈ ਸੀ ਜਦੋਂ ਸਰਕਾਰੀ ਖੇਤਰ ਵਿੱਚ ਸਿਖਰਲੀ ਮੂਲ ਤਨਖਾਹ 30,000 ਰੁਪਏ ਮਾਸਿਕ ਸੀ।



ਸਿੱਧੇ ਕਰਾਂ ਬਾਰੇ ਕੇਂਦਰੀ ਬਿਊਰੋ (ਸੀਬੀਡੀਟੀ) ਨੇ ਇਕ ਬਿਆਨ ਵਿੱਚ ਕਿਹਾ ਕਿ ਆਮਦਨ ਕਰ ਦੀ ਧਾਰਾ 10(10ਏਏ)(2) ਤਹਿਤ ਟੈਕਸ ਰਾਹਤ ਦੀ ਕੁੱਲ ਸੀਮਾ 25 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ।



ਸੀਬੀਡੀਟੀ ਅਨੁਸਾਰ ਗੈਰ-ਸਰਕਾਰੀ ਕਰਮਚਾਰੀਆਂ ਨੂੰ ਛੁੱਟੀਆਂ ਦੇ ਨਕਦ ਭੁਗਤਾਨ ’ਤੇ ਮਿਲਣ ਵਾਲੀ ਵਧ ਤੋਂ ਵਧ 25 ਲੱਖ ਰੁਪਏ ਦੀ ਰਾਸ਼ੀ ’ਤੇ ਟੈਕਸ ਰਾਹਤ ਦੀ ਸਹੂਲਤ ਪਹਿਲੀ ਅਪਰੈਲ 2023 ਤੋਂ ਲਾਗੂ ਹੋਵੇਗੀ।



ਦਰਅਸਲ ਸਰਕਾਰ ਨੇ ਵਿੱਤੀ ਸਾਲ 2023-24 ਦੇ ਬਜਟ ਵਿੱਚ ਕਰ ਰਾਹਤ ਬਾਰੇ ਐਲਾਨ ਕੀਤਾ ਸੀ।



ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਗੈਰ-ਸਰਕਾਰੀ ਖੇਤਰ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਨਕਦ ਭੁਗਤਾਨ ਵਜੋਂ ਮਿਲਣ ਵਾਲੀ ਰਾਸ਼ੀ ’ਤੇ ਕਰ ਰਾਹਤ ਦੀ ਸੀਮਾ ਤਿੰਨ ਲੱਖ ਤੋਂ ਵਧਾ ਕੇ 25 ਲਖ ਰੁਪਏ ਕੀਤੀ ਜਾਵੇਗੀ।