'ਮਿਸਟਰ ਪਰਫੈਕਸ਼ਨਿਸਟ' ਯਾਨੀ ਕਿ ਆਮਿਰ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ ਆਮਿਰ ਖਾਨ ਦਾ ਜਨਮ 14 ਮਾਰਚ 1965 ਨੂੰ ਮੁੰਬਈ ਵਿੱਚ ਹੋਇਆ ਸੀ ਉਸਦਾ ਪੂਰਾ ਨਾਮ ਮੁਹੰਮਦ ਅਮੀਰ ਹੁਸੈਨ ਖਾਨ ਹੈ ਆਮਿਰ ਦੇ ਪਿਤਾ ਤਾਹਿਰ ਹੁਸੈਨ ਇੱਕ ਫਿਲਮ ਨਿਰਮਾਤਾ ਸਨ ਆਮਿਰ ਦੇ ਦਿਮਾਗ ਵਿੱਚ ਸ਼ੁਰੂ ਤੋਂ ਹੀ ਅਦਾਕਾਰੀ ਦਾ ਕੀੜਾ ਸੀ ਇਸੇ ਲਈ ਉਸ ਨੇ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਤੇ ਫ਼ਿਲਮੀ ਦੁਨੀਆਂ ਵਿੱਚ ਆ ਗਏ ਉਨ੍ਹਾਂ ਨੇ ਕੁਝ ਛੋਟੀਆਂ ਫਿਲਮਾਂ ਕੀਤੀਆਂ ਪਰ 'ਕਯਾਮਤ ਸੇ ਕਯਾਮਤ ਤਕ' ਉਨ੍ਹਾਂ ਦੀ ਡੈਬਿਊ ਫਿਲਮ ਸੀ ਆਮਿਰ ਖਾਨ ਦੀ ਮਾਂ ਉਨ੍ਹਾਂ ਨੂੰ ਬਚਪਨ 'ਚ 'ਕ੍ਰਿਸ਼ਨਾ' ਕਹਿ ਕੇ ਬੁਲਾਉਂਦੀ ਸੀ ਕਿਉਂਕਿ ਉਹ ਮੱਖਣ ਖਾਣ ਦਾ ਬਹੁਤ ਸ਼ੌਕੀਨ ਸੀ ਤੇ ਸਕੂਲ ਦੇ ਦਿਨਾਂ 'ਚ ਕੁੜੀਆਂ ਨਾਲ ਘਿਰਿਆ ਰਹਿੰਦਾ ਸੀ ਆਮਿਰ ਨੇ 17 ਸਾਲ ਦੀ ਉਮਰ 'ਚ ਪ੍ਰੇਮਿਕਾ ਵੱਲੋਂ ਦਿਲ ਤੋੜੇ ਜਾਣ 'ਤੇ ਆਪਣਾ ਸਿਰ ਮੁੰਨ ਲਿਆ ਸੀ