Bobby Deol On Emotional Scene Of Animal: ਇਨ੍ਹੀਂ ਦਿਨੀਂ ਫਿਲਮ ਐਨੀਮਲ ਦੀ ਪੂਰੀ ਟੀਮ ਆਪਣੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਬੌਬੀ ਦਿਓਲ ਦਾ ਕਿਰਦਾਰ ਖੂਬ ਸੁਰਖੀਆਂ ਬਟੋਰ ਰਿਹਾ ਹੈ, ਭਾਵੇਂ ਉਸ ਨੂੰ ਫਿਲਮ ਵਿੱਚ ਘੱਟ ਸਕਰੀਨ ਟਾਈਮ ਮਿਲਿਆ, ਫਿਰ ਵੀ ਉਹ ਲੋਕਾਂ ਉੱਤੇ ਡੂੰਘੀ ਛਾਪ ਛੱਡਣ ਵਿੱਚ ਸਫਲ ਰਿਹਾ। ਬੌਬੀ ਦਿਓਲ ਨੂੰ 'ਐਨੀਮਲ' 'ਚ ਵਿਲੇਨ ਦਾ ਕਿਰਦਾਰ ਨਿਭਾਉਣ ਲਈ ਕਾਫੀ ਤਾਰੀਫ ਮਿਲ ਰਹੀ ਹੈ। ਜੇਕਰ ਤੁਸੀਂ ਫਿਲਮ ਦੇਖੀ ਹੋਵੇਗੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਫਿਲਮ 'ਚ ਬੌਬੀ ਦਿਓਲ ਦਾ ਇਕ ਸੀਨ ਹੈ, ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਸੁਣ ਕੇ ਪਹਿਲਾਂ ਉਹ ਮੁਖਬਰ ਦੀ ਜਾਨ ਲੈ ਲੈਂਦਾ ਹੈ ਅਤੇ ਫਿਰ ਆਪ ਹੀ ਫੁੱਟ-ਫੁੱਟ ਕੇ ਰੋਣ ਲੱਗ ਪੈਂਦਾ ਹੈ। ਇਸ ਸੀਨ 'ਤੇ ਸਿਨੇਮਾਘਰਾਂ 'ਚ ਖੂਬ ਤਾੜੀਆਂ ਦੀ ਗੂੰਜ ਹੋਈ। ਹਾਲ ਹੀ 'ਚ iDream ਮੀਡੀਆ ਨਾਲ ਗੱਲਬਾਤ ਦੌਰਾਨ ਬੌਬੀ ਦਿਓਲ ਨੇ ਦੱਸਿਆ ਕਿ ਇਸ ਇਮੋਸ਼ਨਲ ਸੀਨ ਦੀ ਸ਼ੂਟਿੰਗ ਦੌਰਾਨ ਉਹ ਆਪਣੇ ਵੱਡੇ ਭਰਾ ਸੰਨੀ ਦਿਓਲ ਨੂੰ ਯਾਦ ਕਰ ਰਹੇ ਸਨ, ਤਾਂ ਜੋ ਇਮੋਸ਼ਨਸ ਬਿਲਕੁਲ ਅਸਲੀ ਲੱਗਣ। ਬੌਬੀ ਨੇ ਕਿਹਾ ਕਿ 'ਉਸ ਸੀਨ 'ਚ ਭਰਾ ਨੂੰ ਗੁਆਉਣ ਦਾ ਦਰਦ ਦਿਖਾਇਆ ਗਿਆ ਹੈ। ਅਸੀਂ ਅਦਾਕਾਰ ਅਕਸਰ ਆਪਣੀਆਂ ਭਾਵਨਾਵਾਂ ਨੂੰ ਸਾਹਮਣੇ ਲਿਆਉਣ ਲਈ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਦੇ ਹਾਂ। ਅਜਿਹੇ 'ਚ ਮੈਂ ਵੀ ਆਪਣੇ ਵੱਡੇ ਭਰਾ ਬਾਰੇ ਸੋਚ ਕੇ ਇਹ ਸੀਨ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਦਰਸ਼ਕ ਵੀ ਇਸ ਇਮੋਸ਼ਨਲ ਸੀਨ ਨਾਲ ਜੁੜ ਸਕਦੇ ਹਨ। ਬੌਬੀ ਨੇ ਅੱਗੇ ਕਿਹਾ, 'ਇਹ ਸੀਨ ਕੱਟ ਹੁੰਦੇ ਹੀ ਸੰਦੀਪ ਮੇਰੇ ਕੋਲ ਆਏ ਅਤੇ ਕਿਹਾ ਕਿ ਸਰ, ਇਹ ਇੱਕ ਪੁਰਸਕਾਰ ਜੇਤੂ ਸ਼ਾਟ ਹੈ। ਮੈਂ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਇਹ ਕਹਿਣਾ ਬਹੁਤ ਮਾਇਨੇ ਰੱਖਦਾ ਹੈ।