ਮਸ਼ਹੂਰ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੂੰ ਵੱਖ-ਵੱਖ ਲੁੱਕਸ ਟ੍ਰਾਈ ਕਰਦੇ ਦੇਖਿਆ ਗਿਆ ਹੈ। ਫਿਰ ਭਾਵੇਂ ਉਹ ‘ਸਰਬਜੀਤ’ ਹੋਵੇ ਜਾਂ ਫਿਰ ‘ਦ ਬੈਟਲ ਆਫ ਸਾਰਾਗੜ੍ਹੀ’, ਜੋ ਕੁਝ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਸਕੀ

ਹਾਲਾਂਕਿ ‘ਦਿ ਬੈਟਲ ਆਫ ਸਾਰਾਗੜ੍ਹੀ’ ’ਚ ਰਣਦੀਪ ਹੁੱਡਾ ਦੇ ਲੁੱਕ ਨੂੰ ਬੇਹੱਦ ਸਰਾਹਿਆ ਗਿਆ ਸੀ।

ਰਣਦੀਪ ਹੁੱਡਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਫ਼ਿਲਮ ਦੇ ਸਿਲਸਿਲੇ ’ਚ ਅੰਮ੍ਰਿਤਸਰ ਗਏ ਤੇ ਉਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਨ੍ਹਾਂ ਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੋਇਆ।

ਉਨ੍ਹਾਂ ਕਿਹਾ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਗਏ

ਤਾਂ ਉਥੇ ਉਨ੍ਹਾਂ ਫ਼ੈਸਲਾ ਕਰ ਲਿਆ ਸੀ ਕਿ ਜਦੋਂ ਤਕ ‘ਦ ਬੈਟਲ ਆਫ ਸਾਰਾਗੜ੍ਹੀ’ ਫ਼ਿਲਮ ਪੂਰੀ ਨਹੀਂ ਹੋ ਜਾਂਦੀ, ਉਦੋਂ ਤਕ ਉਨ੍ਹਾਂ ਨੇ ਕੇਸ ਤੇ ਦਾੜ੍ਹੀ ਨਹੀਂ ਤਿਆਗਣੇ

ਹਾਲਾਂਕਿ ਇਹ ਫ਼ਿਲਮ ਕੁਝ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਸਕੀ ਪਰ ਉਨ੍ਹਾਂ ਨੇ ਲਗਭਗ 3 ਸਾਲਾਂ ਤਕ ਕੇਸ ਤੇ ਦਾੜ੍ਹੀ ਰੱਖੀ।

ਸਿੱਖ ਭਾਈਚਾਰੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਦਿਆਂ ਰਣਦੀਪ ਹੁੱਡਾ ਨੇ ਕਿਹਾ ਕਿ ਸਿੱਖਾਂ ਨੇ ਮਨੁੱਖਤਾ ਤੇ ਹਿੰਦੁਸਤਾਨ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ

ਸਿੱਖ ਬੇਹੱਦ ਨਿਮਰ ਹੁੰਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੂੰ ਗੀਤਾਂ ਤੇ ਫ਼ਿਲਮਾਂ ’ਚ ਦਿਖਾਇਆ ਜਾਂਦਾ ਹੈ, ਉਸ ਤਰ੍ਹਾਂ ਦੇ ਬਿਲਕੁਲ ਨਹੀਂ।

ਦੱਸ ਦਈਏ ਕਿ ਹੁੱਡਾ ਨੈੱਟਫਲਿਕ ਦੀ ਵੈਬ ਸੀਰੀਜ਼ ਕੈਟ ‘ਚ ਨਜ਼ਰ ਆਉਣ ਵਾਲੇ ਹਨ

ਇਸ ਸੀਰੀਜ਼ ‘ਚ ਉਹ ਪੰਜਾਬੀ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ, ਜੋ ਨਸ਼ਿਆਂ ਖਿਲਾਫ ਅਵਾਜ਼ ਬੁਲੰਦ ਕਰਦਾ ਹੈ।