Janhvi Kapoor Recall Incidents: ਸਾਲ 2018 'ਚ ਫਿਲਮ 'ਧੜਕ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਹਨਵੀ ਕਪੂਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹ ਲਿਆ। ਫਿਲਮਾਂ ਦੇ ਨਾਲ-ਨਾਲ ਜਾਹਨਵੀ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਹਮੇਸ਼ਾ ਲਾਈਮਲਾਈਟ 'ਚ ਰਹਿਣ ਵਾਲੀ ਜਾਹਨਵੀ ਕਪੂਰ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਸਟਾਰ ਕਿਡ ਬਣਨਾ ਉਸ ਲਈ ਆਸਾਨ ਨਹੀਂ ਸੀ। ਹਾਲ ਹੀ 'ਚ ਨਿਊਜ਼ ਲਾਂਡਰੀ ਨੂੰ ਦਿੱਤੇ ਇੰਟਰਵਿਊ ਦੌਰਾਨ ਜਾਹਨਵੀ ਨੇ ਕਿਹਾ ਕਿ 'ਹਮੇਸ਼ਾ ਤੋਂ ਕੈਮਰਾ ਅਤੇ ਮੀਡੀਆ ਮੇਰੇ ਆਲੇ-ਦੁਆਲੇ ਰਹੇ ਹਨ। ਸਕੂਲ ਵਿੱਚ ਵੀ, ਉੱਥੇ ਦੇ ਬੱਚੇ ਮੈਨੂੰ ਬਿਨਾਂ ਦੱਸੇ ਮੇਰੀਆਂ ਅਤੇ ਮੇਰੀ ਛੋਟੀ ਭੈਣ ਖੁਸ਼ੀ ਕਪੂਰ ਦੀਆਂ ਤਸਵੀਰਾਂ ਖਿੱਚ ਲੈਂਦੇ ਸਨ। ਇੰਨਾ ਹੀ ਨਹੀਂ, ਇੱਕ ਵਾਰ ਮੇਰੀਆਂ ਤਸਵੀਰਾਂ ਨੂੰ ਫੋਟੋਸ਼ਾਪ ਕਰਕੇ ਨਿਊਡ ਫੋਟੋਆਂ 'ਤੇ ਲਗਾ ਦਿੱਤਾ ਗਿਆ ਸੀ। ਫਿਰ ਇਹ ਫੋਟੋਆਂ ਪੂਰੇ ਸਕੂਲ ਵਿੱਚ ਫੈਲਾਈਆਂ ਗਈਆਂ। ਅਦਾਕਾਰਾ ਨੇ ਦੱਸਿਆ ਕਿ ਇਸ ਸ਼ਰਮਨਾਕ ਹਰਕਤ ਤੋਂ ਬਾਅਦ ਉਸ ਦੇ ਸਾਰੇ ਦੋਸਤ ਉਸ ਨੂੰ ਗੰਦੀਆਂ ਨਜ਼ਰਾਂ ਨਾਲ ਦੇਖਣ ਲੱਗੇ। ਜਾਹਨਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਵਰੁਣ ਧਵਨ ਨਾਲ ਫਿਲਮ 'ਬਵਾਲ' 'ਚ ਨਜ਼ਰ ਆਈ ਸੀ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਇਲਾਵਾ ਅਭਿਨੇਤਰੀ 'ਮਿਲੀ', 'ਗੁੱਡਲਕ ਜੈਰੀ', 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ' ਵਰਗੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਸਬੂਤ ਦੇ ਚੁੱਕੀ ਹੈ। ਇਸ ਸਮੇਂ ਉਨ੍ਹਾਂ ਦਾ ਨਾਂ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਕਈ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਹ ਆਪਣੀਆਂ ਫਿਲਮਾਂ ਲਈ ਸਖਤ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੀ।