ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਇਹ ਇੰਤਜ਼ਾਰ 7 ਸਤੰਬਰ ਨੂੰ ਫਿਲਮ ਦੇ ਰਿਲੀਜ਼ ਹੋਣ ਨਾਲ ਖਤਮ ਹੋ ਗਿਆ। ਅਜਿਹੇ 'ਚ ਦਰਸ਼ਕਾਂ ਨੇ ਫਿਲਮ 'ਤੇ ਕਾਫੀ ਪਿਆਰ ਦੀ ਵਰਖਾ ਕੀਤੀ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ। ਆਪਣੇ ਜ਼ਬਰਦਸਤ ਕਲੈਕਸ਼ਨ ਨਾਲ ਸ਼ਾਹਰੁਖ ਖਾਨ ਦੀ ਫਿਲਮ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ ਅਤੇ ਹੁਣ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਵੀ ਆਪਣੇ ਨਾਂ ਕਰ ਲਿਆ ਹੈ। 'ਜਵਾਨ' ਨੇ ਜਿੱਥੇ 16ਵੇਂ ਦਿਨ 7.6 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਹੀ ਹੁਣ 17ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਦੂਜੇ ਹਫਤੇ 'ਜਵਾਨ' ਦੀ ਕਮਾਈ ਬਾਕਸ ਆਫਿਸ 'ਤੇ ਡਿੱਗ ਗਈ ਸੀ ਪਰ ਹੁਣ ਵੀਕੈਂਡ 'ਤੇ 'ਜਵਾਨ' ਦੇ ਕਾਰੋਬਾਰ 'ਚ ਉਛਾਲ ਆ ਗਿਆ ਹੈ। ਸੈਕਨਿਲਕ ਮੁਤਾਬਕ ਸ਼ਾਹਰੁਖ ਖਾਨ ਦੀ ਫਿਲਮ ਨੇ 17ਵੇਂ ਦਿਨ 13 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 'ਜਵਾਨ' ਨੂੰ ਰਿਲੀਜ਼ ਹੋਏ 17 ਦਿਨ ਹੋ ਗਏ ਹਨ ਅਤੇ ਇਹ ਫਿਲਮ ਹੁਣ ਘਰੇਲੂ ਬਾਕਸ ਆਫਿਸ 'ਤੇ 600 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਵੱਲ ਵਧ ਰਹੀ ਹੈ। 'ਜਵਾਨ' ਰਾਹੀਂ ਸ਼ਾਹਰੁਖ ਖਾਨ ਨੇ ਸੰਨੀ ਦਿਓਲ ਦੀ ਹਾਲ ਹੀ 'ਚ ਰਿਲੀਜ਼ ਹੋਈ ਅਤੇ ਬਲਾਕਬਸਟਰ ਹਿੱਟ ਫਿਲਮ 'ਗਦਰ 2' ਦੇ ਲਾਈਫਟਾਈਮ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। 'ਗਦਰ 2' ਨੇ ਹੁਣ ਤੱਕ 44 ਦਿਨਾਂ 'ਚ ਘਰੇਲੂ ਬਾਕਸ ਆਫਿਸ 'ਤੇ 522.84 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਜਦੋਂ ਕਿ 'ਜਵਾਨ' ਨੇ ਸਿਰਫ਼ 17 ਦਿਨਾਂ 'ਚ ਕੁੱਲ 546.58 ਕਰੋੜ ਰੁਪਏ ਕਮਾ ਲਏ ਹਨ। ਸ਼ਾਹਰੁਖ ਖਾਨ ਨੇ 'ਜਵਾਨ' ਰਾਹੀਂ ਨਾ ਸਿਰਫ ਹੋਰ ਹਿੰਦੀ ਫਿਲਮਾਂ ਨੂੰ ਪਿੱਛੇ ਛੱਡਿਆ ਹੈ, ਸਗੋਂ ਆਪਣੀ ਹੀ ਬਲਾਕਬਸਟਰ ਹਿੱਟ ਫਿਲਮ 'ਪਠਾਨ' ਦਾ ਲਾਈਫਟਾਈਮ ਕਲੈਕਸ਼ਨ ਰਿਕਾਰਡ ਵੀ ਤੋੜਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਪਠਾਨ' ਦਾ ਲਾਈਫਟਾਈਮ ਕਲੈਕਸ਼ਨ 540.51 ਕਰੋੜ ਰੁਪਏ ਹੈ।