ਸਾਨੀਆ ਅਤੇ ਸ਼ੋਏਬ ਦੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ। ਪਰ ਅੱਜ ਸ਼ੋਏਬ ਨੇ ਆਪਣੇ ਤੀਜੇ ਵਿਆਹ ਦੀ ਫੋਟੋ ਪੋਸਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ੋਏਬ ਮਲਿਕ ਦੇ ਤੀਜੇ ਵਿਆਹ ਤੋਂ ਬਾਅਦ ਜਿੱਥੇ ਲੋਕ ਸਾਨੀਆ ਨਾਲ ਹਮਦਰਦੀ ਜਤਾ ਰਹੇ ਹਨ, ਉੱਥੇ ਹੀ ਕੁਝ ਲੋਕ ਸ਼ੋਏਬ ਨੂੰ ਟ੍ਰੋਲ ਕਰ ਰਹੇ ਹਨ। ਪਰ ਇਸ ਦੌਰਾਨ ਸਾਨੀਆ ਮਿਰਜ਼ਾ ਦੀ ਇਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ, ਜਿਸ ਮੁਤਾਬਕ ਅਜਿਹਾ ਲੱਗ ਰਿਹਾ ਹੈ ਕਿ ਸ਼ੋਏਬ ਸਾਨੀਆ ਦੀ ਸ਼ਾਂਤੀ ਭੰਗ ਕਰ ਰਹੇ ਸਨ। ਦਰਅਸਲ, ਇਸ ਪੋਸਟ ਦੇ ਕੈਪਸ਼ਨ ਵਿੱਚ ਸਾਨੀਆ ਨੇ ਲਿਖਿਆ ਹੈ ਕਿ - 'ਜਦੋਂ ਕੋਈ ਚੀਜ਼ ਤੁਹਾਡੀ ਸ਼ਾਂਤੀ ਭੰਗ ਕਰ ਰਹੀ ਹੈ, ਤਾਂ ਇਸਨੂੰ ਜਾਣ ਦਿਓ'। ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਮਲਿਕ ਦੇ ਪਰਿਵਾਰ ਦੇ ਇੱਕ ਸੂਤਰ ਮੁਤਾਬਕ ਸ਼ੋਏਬ ਅਤੇ ਸਾਨੀਆ ਨੇ ਤਲਾਕ ਲੈ ਲਿਆ ਹੈ। ਪਰ ਸਾਨੀਆ ਮਿਰਜ਼ਾ ਦੇ ਪਿਤਾ ਨੇ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੀਆ ਦਾ ਤਲਾਕ ਨਹੀਂ ਹੋਇਆ ਹੈ, ਬਲਕਿ ਉਸ ਨੇ ਖੁਦ ਸ਼ੋਏਬ ਤੋਂ ਖੁਲਾ ਲਿਆ ਹੈ। ਖੁਲਾ ਦਾ ਮਤਲਬ......ਸਾਨੀਆ ਮਿਰਜ਼ਾ ਨੇ ਆਪਣੀ ਮਰਜ਼ੀ ਨਾਲ ਸ਼ੋਏਬ ਤੋਂ ਅਲੱਗ ਹੋਣ ਦਾ ਫੈਸਲਾ ਲਿਆ ਹੈ।