Aishwarya Rai medical condition: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਐਸ਼ਵਰਿਆ ਅਤੇ ਅਭਿਸ਼ੇਕ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ। ਜਿਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਵਧਦੀ ਜਾ ਰਹੀ ਹੈ। ਇੰਨਾ ਹੀ ਨਹੀਂ ਲੋਕ ਐਸ਼ਵਰਿਆ ਰਾਏ ਨੂੰ ਉਸਦੇ ਵਧਦੇ ਵਜ਼ਨ ਕਾਰਨ ਵੀ ਟ੍ਰੋਲ ਕਰ ਰਹੇ ਹਨ। ਹਾਲ ਹੀ 'ਚ ਐਸ਼ਵਰਿਆ ਰਾਏ ਨੂੰ ਲੋਰੀਅਲ ਪੈਰਿਸ ਫੈਸ਼ਨ ਵੀਕ 'ਚ ਵਾੱਕ ਕਰਦੇ ਦੇਖਿਆ ਗਿਆ ਸੀ ਪਰ ਜਿਵੇਂ ਹੀ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਐਸ਼ਵਰਿਆ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਲੋਕਾਂ ਨੇ ਉਸ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਵੇਂ ਕਿ ਉਸ ਨੂੰ ਜਿੰਮ 'ਚ ਡਾਇਟ ਜਾਂ ਕਸਰਤ ਕਰਨੀ ਚਾਹੀਦੀ ਹੈ। ਐਸ਼ਵਰਿਆ ਦੀ ਲਗਾਤਾਰ ਟ੍ਰੋਲਿੰਗ ਦੇ ਬਾਵਜੂਦ ਉਸ ਨੇ ਕਦੇ ਇਸ ਬਾਰੇ ਕੁਝ ਨਹੀਂ ਕਿਹਾ ਪਰ ਹਾਲ ਹੀ 'ਚ ਰੈੱਡਿਟ ਨੇ ਐਸ਼ਵਰਿਆ ਰਾਏ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ, ਰੈੱਡਿਟ ਮੁਤਾਬਕ ਐਸ਼ਵਰਿਆ ਮੈਡੀਕਲ ਹਾਲਤ ਤੋਂ ਗੁਜ਼ਰ ਰਹੀ ਹੈ। ਰੈਡਿਟ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਸ਼ਵਰਿਆ ਕਈ ਸਾਲਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਜਿਸ ਕਾਰਨ ਉਹ ਬਾਲੀਵੁੱਡ ਦੀਆਂ ਹੋਰ ਅਭਿਨੇਤਰੀਆਂ ਵਾਂਗ ਆਪਣੀ ਡਾਈਟ ਨੂੰ ਫਾਲੋ ਨਹੀਂ ਕਰ ਪਾ ਰਹੀ ਹੈ ਅਤੇ ਨਾ ਹੀ ਇਸ ਸਮੱਸਿਆ ਨੂੰ ਘੱਟ ਕਰਨ ਲਈ ਕਿਸੇ ਤਰ੍ਹਾਂ ਦੀ ਦਵਾਈ ਜਾਂ ਸਪਲੀਮੈਂਟ ਲੈਣ ਦੇ ਸਮਰੱਥ ਹੈ। ਰੈਡਿਟ ਪੋਸਟ 'ਚ ਲਿਖਿਆ ਹੈ- ਮੇਰੀ ਦੋਸਤ ਨੇ ਬਾਲੀਵੁੱਡ 'ਚ ਕੰਮ ਕੀਤਾ, ਉਸ ਨੇ ਮੈਨੂੰ ਦੱਸਿਆ ਕਿ ਐਸ਼ਵਰਿਆ ਕੁਝ ਸਾਲਾਂ ਤੋਂ ਮੈਡੀਕਲ ਹਾਲਤ 'ਚੋਂ ਗੁਜ਼ਰ ਰਹੀ ਹੈ। ਜਿਸ ਬਾਰੇ ਮੈਂ ਨਹੀਂ ਦੱਸਾਂਗੀ। ਇਸ ਕਾਰਨ ਉਹ ਸਖਤ ਡਾਈਟ ਦਾ ਪਾਲਣ ਨਹੀਂ ਕਰ ਪਾਉਂਦੀ। ਜਿਸ ਕਾਰਨ ਉਸ ਦਾ ਭਾਰ ਵਧਦਾ ਜਾ ਰਿਹਾ ਹੈ ਅਤੇ ਇਸ ਲਈ ਉਹ ਭਾਰ ਘਟਾਉਣ ਦੀਆਂ ਦਵਾਈਆਂ ਨਹੀਂ ਲੈ ਪਾ ਰਹੀ ਹੈ। ਉਸ ਦਾ ਸਟਾਈਲਿਸਟ ਇਸ ਲਈ ਜ਼ਿੰਮੇਵਾਰ ਨਹੀਂ ਹੈ। ਉਹ ਆਪਣੇ ਸਰੀਰ ਦੇ ਹਿਸਾਬ ਨਾਲ ਕੱਪੜੇ ਪਾਉਣਾ ਪਸੰਦ ਕਰਦੀ ਹੈ। ਅਜੇ ਤੱਕ ਐਸ਼ਵਰਿਆ ਰਾਏ ਅਤੇ ਉਸ ਦੀ ਟੀਮ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਉਸ ਦੀ ਮੈਡੀਕਲ ਸਥਿਤੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਫਿਲਹਾਲ ਐਸ਼ਵਰਿਆ ਚੁੱਪ ਹੈ ਅਤੇ ਆਪਣੀ ਪ੍ਰੋਫੈਸ਼ਨਲ ਲਾਈਫ 'ਤੇ ਧਿਆਨ ਦੇ ਰਹੀ ਹੈ।